ਗੁਰਦੁਆਰਾ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਅਤੇ ਸੈਵਨ ਕਿੰਗਜ਼ ਦੇ ਸਹਿਯੋਗ ਨਾਲ ਯੂ ਕੇ ਗੱਤਕਾ ਫੈਡਰੇਸ਼ਨ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਿਜ ਚਿੱਗਵੈੱਲ ਵਿਖੇ 5ਵੀਂ ਗੱਤਕਾ ਰਾਸ਼ਟਰੀ ਚੈਂਪੀਅਨਸ਼ਿਪ ਧੂਮ ਧਾਮ ਨਾਲ ਕਰਵਾਈ ਗਈ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) 5ਵੀਂ ਯੂ ਕੇ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਵਿਚ ਯੂ ਕੇ ਭਰ ‘ਚੋਂ 9 ਗਤਕਾ ਅਖਾੜਿਆਂ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ‘ਚੋਂ 12 ਤੋਂ 14 ਸਾਲ ਦੇ ਲੜਕੇ ਅਤੇ ਲੜਕੀਆਂ, 15 ਤੋਂ 17 ਅਤੇ 18 ਸਾਲ ਤੋਂ ਵੱਧ ਉਮਰ ਦੇ ਸਿੰਘਾਂ ਅਤੇ ਬੀਬੀਆਂ ਨੇ ਗਤਕੇ ਦੇ ਜੌਹਰ ਵਿਖਾਏ, ਜਿਨ੍ਹਾਂ ‘ਚ 18 ਸਾਲਾ ਤੋਂ ਵੱਧ ਉਮਰ ਵਾਲੇ ਸਿੰਘਾਂ ਦੇ ਮੁਕਾਬਲੇ ‘ਚੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਮੈਦਿਕ ਜੇਤੂ, ਬਾਬਾ ਫਤਹਿ ਸਿੰਘ ਗ੍ਰੈਵਜੈਂਡ ਉਪ-ਜੇਤੂ ਰਹੇ | ਲੜਕੀਆਂ ਦੇ ਦਮਦਮੀ ਟਕਸਾਲ ਅਖਾੜਾ ਡਰਬੀ ਦੀ ਉਪਦੇਸ਼ ਕੌਰ ਪਹਿਲੇ ਅਕਾਲੀ ਬਾਬਾ ਅਜੀਤ ਸਿੰਘ ਮਾਨਚੈਸਟਰ ਦੀ ਸਤਵਿੰਦਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ।
15-17 ਸਾਲ ਦੀਆਂ ਲੜਕੀਆਂ ‘ਚੋਂ ਜਸਲੀਨ ਕੌਰ ਸਮੈਦਿਕ ਪਹਿਲੇ, ਅਵਿਨਾਸ਼ ਕੌਰ ਡਰਬੀ ਦੂਜੇ ਸਥਾਨ ‘ਤੇ ਰਹੀ| 15-17 ਸਾਲ ਦੇ ਲੜਕਿAਾ ਚੋਂ ਡਰਬੀ ਪਹਿਲੇ ਅਤੇ ਸਮੈਦਿਕ ਦੂਜੇ ਸਥਾਨ ਤੇ ਰਹੇ। 12-14 ਲੜਕਿਆਂ ਦੇ ਮੁਕਾਬਲੇ ‘ਚੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਮੈਦਿਕ ਪਹਿਲੇ ਅਤੇ ਦੂਜੇ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਡਰਬੀ, 12-14 ਲੜਕੀਆਂ ਦੇ ਮੁਕਾਬਲੇ ‘ਚੋਂ ਸਮੈਦਿਕ ਦੀ ਗੁਰਲੀਨ ਕੌਰ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਮਾਨਚੈਸਟਰ ਦੀ ਸੁਖਵਿੰਦਰ ਕੌਰ ਦੂਜੇ ਸਥਾਨ ਤੇ ਰਹੀ, 18 ਸਾਲ ਤੋਂ ਵੱਧ ਉਮਰ ਦੇ ਲੜਕਿਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਮੈਦਿਕ ਦੇ ਜੇਤੂ ਅਤੇ ਬਾਬਾ ਫਤਹਿ ਸਿੰਘ ਅਖਾੜਾ ਗ੍ਰੇਵਜ਼ੈਂਡ ਦੂਜੇ ਸਥਾਨ ਤੇ ਰਹੇ। ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਐਸ਼ ਪੀæ ਸਿੰਘ ਉਬਰਾਏ, ਡੀ ਪੀ ਸਿੰਘ ਉੱਚ ਅਧਿਕਾਰੀ ਭਾਰਤੀ ਹਾਈ ਕਮਿਸ਼ਨ ਲੰਡਨ, ਮੇਜਰ ਸਿੰਘ ਬਾਸੀ, ਐਮæ ਪੀæ ਤਨਮਨਜੀਤ ਸਿੰਘ ਢੇਸੀ, ਲਹਿੰਬਰ ਸਿੰਘ ਲੱਦੜ, ਜਸਪਾਲ ਸਿੰਘ ਢਿੱਲੋਂ, ਚਰਨਜੀਤ ਸਿੰਘ ਜੁਟਲਾ ਆਦਿ ਨੇ ਇਨਾਮ ਤਕਸੀਮ ਕੀਤੇ| ਯੂæ ਕੇæ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਐਮæ ਪੀæ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇਹ 5ਵਾਂ ਟੂਰਨਾਮੈਂਟ ਹੈ ਜਦ ਕਿ ਪਹਿਲਾਂ 4 ਗੱਤਕਾ ਟੂਰਨਾਮੈਂਟ ਗ੍ਰੇਵਜ਼ੈਂਡ, ਡਰਬੀ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਕਰਵਾਇਆ ਗਿਆ ਸੀ। ਗੱਤਕਾ ਅਖਾੜਿਆਂ ਵਿੱਚ ਇਸ ਟੂਰਨਾਮੈਂਟ ਨੂੰ ਲੈ ਕੇ ਦਿਨੋ ਦਿਨ ਉਤਸ਼ਾਹ ਵੱਧ ਰਿਹਾ ਹੈ ਅਤੇ ਉਹਨਾਂ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਅਤੇ ਸੈਵਨਕਿੰਗਜ਼ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਸਦਕਾ ਇਹ ਟੂਰਨਾਮੈਂਟ ਕਰਵਾਇਆ ਗਿਆ ਹੈ।
ਸੁਰਿੰਦਰਪਾਲ ਸਿੰਘ ਉਬਰਾਏ ਨੇ ਕਿਹਾ ਕਿ ਸਿੱਖ ਮਾਰਸ਼ਲ ਆਰਟ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਵੱਖ-ਵੱਖ ਦੇਸ਼ਾਂ ਵਿਚ ਯਤਨ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾ ਇਸ ਕਲਾ ਨੂੰ ਉਲੰਪਿਕ ਤੱਕ ਲਿਜਾਣ ਦਾ ਹੈ| ਉਹਨਾਂ ਕਿਹਾ ਕਿ ਇਹਨਾਂ ਟੂਰਨਾਮੈਂਟਾਂ ਦੀ ਸ਼ੁਰੂਆਤ 2008 ਵਿੱਚ ਹੋਈ ਸੀ ਅਤੇ ਅੱਜ ਕਈ ਦੇਸ਼ਾਂ ਵਿੱਚ ਗੱਤਕਾ ਟੂਰਨਾਮੈਂਟ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਟਿਆਲਾ ਯੂਨੀਵਰਸਿਟੀ ਨਾਲ ਮਿਲ ਕੇ ਗੱਤਕਾ ਕੋਰਸ ਸ਼ੁਰੂ ਕੀਤੇ ਗਏ ਹਨ ਜਿਸ ਵਿੱਚ ਬੱਚਿਆਂ ਦੀਆਂ ਸਾਰੀਆਂ ਫੀਸਾਂ ਅਸੀਂ ਖੁਦ ਭਰਦੇ ਹਾਂ।
ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਲਈ ਐਸ ਪੀ ਸਿੰਘ ਓਬਰਾਏ, ਜਸਪਾਲ ਸਿੰਘ ਢੇਸੀ ਗ੍ਰੇਵਜ਼ੈਂਡ, ਸੁਰਿੰਦਰ ਸਿੰਘ ਮਾਣਕ, ਹਰਨੇਕ ਸਿੰਘ ਨੇਕਾ ਮੈਰੀਪੁਰ, ਕੰਕਰੀਟ ਸਿੰਘ, ਜਸਪਾਲ ਸਿੰਘ ਢਿਲੋਂ ਗ੍ਰੇਵਜ਼ੈਂਡ, ਚਰਨਦੀਪ ਸਿੰਘ ਜੁਟਲਾ, ਦਵਿੰਦਰ ਸਿੰਘ ਪਤਾਰਾ, ਗੁਰਪਾਲ ਸਿੰਘ ਉੱਪਲ, ਬੀ ਕੇ ਬਿਲਡਰ ਮਰਚੈਂਟ ਲਹਿੰਬਰ ਸਿੰਘ ਲੱਦੜ, ਤਰਸੇਮ ਸਿੰਘ ਬੈਂਸ ਇਮਪੀਰੀਅਰ ਸ਼ੌਫਫਰੰਟ, ਕੌਂਸਲ ਆਫ ਗੁਰਦੁਆਰਾ ਸਾਊਥ ਈਸਟ ਵੱਲੋਂ ਮਾਇਕ ਤੌਰ ਤੇ ਹਿੱਸਾ ਪਾਇਆ। ਇਸ ਮੌਕੇ ਮਨਦੀਪ ਸਿੰਘ ਬਿਨਿੰਗ, ਸੁਖਬੀਰ ਸਿੰਘ ਬਾਸੀ, ਸੁਰਜੀਤ ਸਿੰਘ ਘੁੰਮਣ, ਰੂਪਦਵਿੰਦਰ ਕੌਰ, ਗੁਰਿੰਦਰ ਸਿੰਘ ਸਾਚਾ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਸ: ਤਨਮਨਜੀਤ ਸਿੰਘ ਢੇਸੀ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਇਸ ਵਾਰ ਇਹਨਾਂ ਦਾਨੀਆ ਵੱਲੋਂ ਬਹੁਤ ਵੱਡੀ ਮਾਇਆ ਦਾਨ ਕੀਤੀ ਗਈ ਸੀ, ਜੋ ਸਾਰੀ ਮਾਇਆ ਗੱਤਕਾ ਅਖਾੜਿਆਂ ਨੂੰ ਮੌਕੇ ਤੇ ਹੀ ਦੇ ਦਿੱਤੀ ਗਈ। ਸ: ਢੇਸੀ ਨੇ ਕਿਹਾ ਕਿ ਪ੍ਰਤੀ ਅਖਾੜਾ 650 ਪੌਂਡ ਭੇਂਟ ਕੀਤੇ ਗਏ ਹਨ। ਸ: ਢੇਸੀ ਨੇ ਕਿਹਾ ਕਿ ਅਗਲੇ ਵਰ੍ਹੇ ਹੋਣ ਵਾਲੀ 6ਵੀਂ ਚੈਂਪੀਅਨਸ਼ਿਪ ਲਈ ਹੁਣੇ ਤੋਂ ਦਾਨੀ ਸੱਜਣਾਂ ਦੇ ਨਾਮ ਆਉਣੇ ਸ਼ੁਰੂ ਹੋ ਗਏ ਹਨ, ਉਹਨਾਂ ਕਿਹਾ ਕਿ ਅਗਲੀ ਵਾਰ ਇਸ ਤੋਂ ਵੀ ਵੱਧ ਉਤਸ਼ਾਹ ਨਾਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਟੂਰਨਾਮੈਂਟ ਦੀ ਕੁਮੈਂਟਰੀ ਦਵਿੰਦਰ ਸਿੰਘ ਪਤਾਰਾ ਅਤੇ ਸੋਖਾ ਢੇਸੀ ਨੇ ਕੀਤੀ।
ਤਸਵੀਰਾਂ: 5ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਮੌਕੇ ਵੱਖ ਵੱਖ ਸਖਸੀਅਤਾਂ ਦਾ ਸਨਾਮਨ ਕਰਦੇ ਹੋਏ ਐਸ ਪੀ ਸਿੰਘ ਓਬਰਾਏ, ਐਮ ਪੀ ਤਨਮਨਜੀਤ ਸਿੰਘ ਢੇਸੀ ਅਤੇ ਮੇਜਰ ਸਿੰਘ ਬਾਸੀ ਤਸਵੀਰਾਂ: ਮਨਪ੍ਰੀਤ ਸਿੰਘ ਬੱਧਨੀ ਕਲਾਂ

Be the first to comment

Leave a Reply