ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਨੇ ਮਿਲ ਕੇ ਤੀਸਰੇ ਪਾਤਸ਼ਾਹਿ ਸਾਹਿਬ ਸ੍ਰੀ ਗੁਰੁ ਅਮਰਦਾਸ ਜੀ ਦਾ ਆਗਮਨ ਪੁਰਬ ਬੜੀ ਸਰਧਾ ਅਤੇ ਭਾਵਨਾਂ ਨਾਲ ਮਨਾਇਆ

ਹਮਬਰਗ – ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਨੇ ਮਿਲ ਕੇ ਤੀਸਰੇ ਪਾਤਸ਼ਾਹਿ ਸਾਹਿਬ ਸ੍ਰੀ ਗੁਰੁ ਅਮਰਦਾਸ ਜੀ ਦਾ ਆਗਮਨ ਪੁਰਬ ਬੜੀ ਸਰਧਾ ਅਤੇ ਭਾਵਨਾਂ ਨਾਲ ਮਨਾਇਆ। ਇਸ ਸਮਾਗਮ ਨੂੰ ਮੁੱਖ ਰੱਖਦਿਆਂ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿਹਨਾਂ ਦੇ ਭੋਗ ਐਤਵਾਰ ਨੂੰ ਪਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਜੇਠ ਦੀ ਸੰਗਰਾਂਦ ਮੁੱਖ ਰੱਖਦਿਆਂ ਬਾਰਾਂ ਮਹਾਂ ਦੇ ਪਾਠ ਕੀਤੇ ਗਏ। ਉਪਰੰਤ ਸਜਾਏ ਗਏ ਦੀਵਾਨ ਵਿਚ ਪਹਿਲਾਂ ਬੱਚਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਉਹਨਾਂ ਤੋਂ ਮਗਰੋਂ ਯੂ ਐਸ ਏ ਤੋਂ ਆਏ ਕਥਾਵਾਚਕ ਭਾਈ ਗੋਪਾਲ ਸਿੰਘ ਨੇ ਤੀਸਰੇ ਪਾਤਸ਼ਾਹਿ ਸਾਹਿਬ ਸ੍ਰੀ ਗੁਰੁ ਅਮਰਦਾਸ ਜੀ ਦਾ ਇਤਹਾਸ ਅਤੇ ਪੰਜਵੇਂ ਪਾਤਸ਼ਾਹਿ ਸਾਹਿਬ ਸ੍ਰੀ ਗੁਰੁ ਅਰਜਨ ਦੇਵ ਜੀ ਦਾ ਇਤਹਾਸ ਸੰਗਤਾਂ ਨੂੰ ਸਰਬਣ ਕਰਵਾਇਆ। ਉਪਰੰਤ ਗੁਰੁ ਘਰ ਦੇ ਗਰੰਥੀ ਭਾਈ ਹਰਭਜਨ ਸਿੰਘ ਵੱਲੋਂ ਪਿੱਛਲੇ ਦਿਨਾਂ ਤੋਂ ਕੌਮਾਂ ਵਿਚ ਗਏ ਭਾਈ ਤ੍ਰਲੋਕ ਸਿੰਘ ਜੀ ਦੀ ਸਿਹਤਯਾਬੀ ਲਈ ਸਮੂੰਹ ਸੰਗਤਾਂ ਨਾਲ ਮਿਲ ਕੇ ਚੌਪਈ ਸਾਹਿਬ ਦੇ ਪਾਠ ਕੀਤੇ। ਉਪਰੰਤ ਸ੍ਰੀ ਅਨੰਦ ਸਾਹਿਬ ਦੇ ਪਾਠ ਕੀਤੇ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਰੁ ਸਾਹਿਬ ਦੀ ਬੱਖਸ਼ਿਸ਼ ਸ੍ਰੀ ਹੁਕਮਨਾਵਾਂ ਸਾਹਿਬ ਸਰਬਣ ਕਰਵਾਇਆ। ਗੁਰੁ ਘਰ ਵੱਲੋਂ ਭਾਈ ਗੋਪਾਲ ਸਿੰਘ ਦਾ ਸਨਮਾਂਨ ਕੀਤਾ ਗਿਆ। ਦੇਗ ਵਰਤਾਉਣ ਉਪਰੰਤ ਗੁਰੁ ਕੇ ਲੰਗਰ ਦੇ ਭੰਡਾਰੇ ਅਤੁੱਟ ਵਰਤਾਏ ਗਏ।

Be the first to comment

Leave a Reply