ਗੁਰਦੁਵਾਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਡਿਪਟੀ ਸਪੀਕਰ ਦੇ ਪਹੁੱਚਣ ਤੇ ਸੁਆਗਤ

ਪਟਿਆਲਾ : ਗੁਰਦੁਵਾਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਡਿਪਟੀ ਸਪੀਕਰ ਪੰਜਾਬ ਵਿਧਾਨ ਅਜਾਇਬ ਸਿੰਘ ਭੱਟੀ ਨਮਸਤਕ ਹੋਣ ਤੋਂ ਬਾਦ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਮੈ ਸਾਰੀਆਂ ਪਾਰਟੀਆਂ ਦੇ ਵਿਧਾਨਕਾਰਾਂ ਨੂੰ ਇਕੋ ਜਿਹਾ ਸਮਝਾਗਾ। ਉਨ੍ਹਾਂ ਨੇ ਖੈਰਾ ਦੇ ਸਸ੍ਪੇੰਡ ਦੇ ਸਵਾਲ ਤੇ ਕਿਹਾ ਕਿ ਇਕ ਕਮੇਟੀ ਬਣਾ ਦਿੱਤੀ ਗਈ ਹੈ ਜੋ ਵੀ ਫੈਸਲਾ ਕਰੇਗੀ ਵੈਸੇ ਤਾ ਉਹ ਸਾਡੀ ਵਿਧਾਨ ਸਭਾ ਦੇ ਮਾਨਯੋਗ ਮੈਂਬਰ ਹਨ ,ਉਸ ਤੇ ਦੇਖਿਆ ਜਾਵੇਗਾ। ਵਿਧਾਨ ਸਭਾ ਦੇ ਸੋਰ ਸਰਾਬੇ ਬਾਰੇ ਗੱਲ ਕਰਦਿਆਂ ਕਿਹਾ ਕਿ ਕਈਆਂ ਨੂੰ ਸੋਰ ਸਰਾਬਾ ਪਾ ਕੇ ਅਖਬਾਰਾਂ ਦੀਆ ਸੁਰਖੀਆਂ ਚ ਰਹਿਣ ਦੀ ਆਦਤ ਹੈ ਪਰ ਮੈ ਇਸ ਤੋਂ ਖੁਸ਼ ਨਹੀਂ ਹਾਂ ਸੋ ਉਹ ਆਪਣਾ ਕੰਮ ਕਰੀ ਜਾਂਦੇ ਹਨ ਪਰ ਮੇਰੇ ਲਈ ਸੱਭ ਬਰਾਬਰ ਹਨ ਚਾਹੇ ਉਹ ਵਿਰੋਧੀ ਪਾਰਟੀ ਦੇ ਜਾ ਸਤਾਧਾਰੀ ਪਾਰਟੀ ਦੇ ਹਨ। ਕਿਸਾਨਾਂ ਦੇ ਸਵਾਲ ਤੇ ਕਿਹਾ ਕਿ ਇਹ ਤੁਹਾਨੂੰ ਬਜਟ ਤੋਂ ਪਤਾ ਲਗ ਜਾਵੇਗਾ। ਕੀ ਸਰਕਾਰ ਆਪਣੇ ਅਸਲ ਮੁੱਦਿਆ ਤੋਂ ਹੱਟ ਕੇ ਛੋਟੇ ਛੋਟੇ ਮੁੱਦਿਆਂ ਵਿਚ ਫੱਸ ਕੇ ਰਹਿ ਗਈ ਦੇ ਸਵਾਲ ਤੇ ਕਿਹਾ ਕਿ ਨਹੀਂ ਸਰਕਾਰ ਆਪਣੇ ਮੈਨੀਫੈਸਟੋ ਨੂੰ ਲੈ ਕਿ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੋਂ ਮੁੱਖ ਮੰਤਰੀ ਦੀ ਪਟਿਆਲਾ ਨਾ ਪਹੁੰਚਣ ਦੀ ਗੱਲ ਹੈ ਮੈ ਸੀ ਐੱਮ ਸਾਹਿਬ ਨੂੰ ਮਿਲਿਆ ਹਾਂ ਉਸ ਤੋਂ ਮੈਨੂੰ ਇਵੇ ਲਗਿਆ ਕਿ ਉਹਨਾਂ ਦਾ ਪੈਰ ਖ਼ਰਾਬ ਹੈ ਤੇ ਉਹ ਅਜੇ ਵੀ ਹੱਥ ਚ ਟਾਕੋਰੀ ਲੈ ਕੇ ਤੁਰ ਰਹੇ ਹਨ ਜਿਸ ਕਰਕੇ ਉਹ ਪਟਿਆਲਾ ਨਹੀਂ ਆ ਸਕੇ ਹੋਣਗੇ । ਉਨ੍ਹਾਂ ਕਿਹਾ ਕਿ ਮੈ ਪਹਿਲਾ ਪਬਲਿਕ ਸਰਵੈਂਟ ਸੀ ਤੇ ਹੁਣ ਲੋਕਾਂ ਦਾ ਨਮਾਇਦਾ ਹਾਂ ਜਿਸ ਨੇ ਲੋਕਾਂ ਦੇ ਨਮਾਇਦੇ ਦੇ ਤੋਰ ਕੰਮ ਕਰਨਾ ਹੈ। ਭੱਟੀ ਦਾ ਪਟਿਆਲਾ ਪਹੁੱਚਣ ਤੇ ਨਿੱਘਾ ਸੁਆਗਤ ਕੀਤਾ ਗਿਆ ਤੇ ਓਹਨਾ ਨੇ ਲੋਕਾਂ ਮੁਲਾਕਾਤ ਕਰਕੇ ਹਲ ਸਾਂਝੇ ਕੀਤੇ।

Be the first to comment

Leave a Reply