ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਜ਼ਿਆਦਾਤਰ ਪ੍ਰੇਮੀ ਡੇਰੇ ਤੋਂ ਬਾਗੀ

ਪਟਿਆਲਾ) – ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਜ਼ਿਆਦਾਤਰ ਪ੍ਰੇਮੀ ਡੇਰੇ ਤੋਂ ਬਾਗੀ ਹੁੰਦੇ ਨਜ਼ਰ ਆ ਰਹੇ ਹਨ। ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਨੇ ਡੇਰੇ ਤੋਂ ਮਿਲੇ ਗਲਾਂ ਵਿਚ ਪਾਉਣ ਵਾਲੇ ਲਾਕੇਟ ਕੱਢ ਦਿੱਤੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਈ ‘ਪ੍ਰੇਮੀਆਂ’ ਨੇ ਤਾਂ ਆਪਣੀ ‘ਪ੍ਰੇਮੀ’ ਵਜੋਂ ਪਛਾਣ ਛੁਪਾਉਣ ਲਈ ਇਹ ਲਾਕੇਟ ਉਤਾਰੇ ਹਨ। ਕੁੱਝ ‘ਪ੍ਰੇਮੀਆਂ’ ਦਾ ਕਹਿਣਾ ਹੈ ਕਿ ਜੇਕਰ ਸਾਡਾ ਮੁਖੀ ਅਜਿਹਾ ਕੰਮ ਕਰਦਾ ਹੈ ਤਾਂ ਅਸੀਂ ਉਥੇ ਨਹੀਂ ਜਾਣਾ। ਕੁਝ ‘ਪ੍ਰੇਮੀਆਂ’ ਨੂੰ ਇਹ ਵੀ ਕਹਿੰਦੇ ਸੁਣਿਆ ਗਿਆ ਕਿ ਕੀਤੇ ਕੰਮਾਂ ਦੀ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ, ਬੇਸ਼ੱਕ ਕੋਈ ਵੀ ਹੋਵੇ।
ਇਨ੍ਹਾਂ 5-6 ਦਿਨਾਂ ਵਿਚ ਵੇਖਿਆ ਗਿਆ ਕਿ ਬਹੁਤ ਘੱਟ ‘ਪ੍ਰੇਮੀ’ ਹੀ ਰਹਿ ਗਏ ਹਨ, ਜੋ ਕਿ ਅਜੇ ਵੀ ਡੇਰੇ ਦਾ ਗੁਣਗਾਨ ਕਰ ਰਹੇ ਹਨ। ਬਹੁ-ਗਿਣਤੀ ਤਾਂ ਡੇਰੇ ਦਾ ਨਾਂ ਲੈਣ ਤੋਂ ਵੀ ਕੰਨੀ ਕਤਰਾ ਰਹੀ ਹੈ।

Be the first to comment

Leave a Reply