ਗੁਰਮੇਲ ਸਿੰਘ ਸ਼ੇਰਗਿੱਲ ਨੁੰ ਹਲਕਾ ਉੱਤਰੀ ਦਾ ਪਧਾਨ ਨਿਯੁਕਤ ਕੀਤਾ ਗਿਆ 

ਨਿਊਯਾਰਕ –  ( ਰਾਜ ਗੋਗਨਾ)-ਕੌਮੀਂ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਨੂੰ ਹਲਕੇ ਅਤੇ ਸਰਕਲ ਪੱਧਰ ਤੇ ਜੱਥੇਬੰਦਕ ਕਰਨ ਦਾ ਕਾਰਜ ਸ.ਸਿਮਰਨਜੀਤ ਸਿੰਘ ਮਾਨ ਦੀ ਅਗਵਾਹੀ ਵਿੱਚ ਅਤੇ ਨਦਫਤਰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਮਾਝਾ ਦੁਆਬਾ ਦੀ ਦੇਖ ਰੇਖ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ । ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਲਕਾ ਉੱਤਰੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਸ.ਗੁਰਮੇਲ ਸਿੰਘ ਸ਼ੇਰਗਿੱਲ ਨੂੰ ਹਲਕਾ ਉੱਤਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਸ.ਗੁਰਮੇਲ ਸਿੰਘ ਸ਼ੇਰਗਿੱਲ ਹਲਕਾ ਉੱਤਰੀ ਵਿੱਚ ਸ਼ਾਮਿਲ ਸਾਰੇ ਵਾਰਡਾਂ ਦੇ ਸਰਕਲ ਤਿਆਰ ਕਰਨਗੇ ਅਤੇ ਇਸੇ ਤਰਾਂ ਪਾਰਟੀ ਨੂੰ ਸਰਕਲ ਪੱਧਰ ਤੇ ਵੀ ਲਾਮਬੰਦ ਕੀਤਾ ਜਾਵੇਗਾ । ਬਹੁਤ ਜਲਦ ਇਸ ਹਲਕੇ ਦੇ ਵਾਰਡ ਇੰਚਾਰਜਾਂ ਦੀ ਨਿਯੁਕਤੀ ਕੀਤੀ ਜਾਵੇਗੀ ।

Be the first to comment

Leave a Reply

Your email address will not be published.


*