ਗੁਰਸ਼ਰਨ ਰੰਧਾਵਾ ਵੱਲੋਂ ਬਸੰਤ ਰੈਸਟੋਰੇਂਟ ਦਾ ਉਦਘਾਟਨ

ਪਟਿਆਲਾ- ਸਾਬਕਾ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ। ਉਨਾਂ ਕਿਹਾ ਕਿ ਪਿਛਲੇ 10 ਸਾਲਾ ਵਿਚ ਅਕਾਲੀ ਸਰਕਾਰ ਨੇ ਪੰਜਾਬ ਨੂੰ ਹਰ ਪੱਖੋਂ ਪਿਛਾੜ ਕੇ ਰੱਖ ਦਿੱਤਾ ਸੀ, ਪੰਜਾਬ ਨੂੰ ਕਰਜੇ ਦੇ ਭਾਰ ਹੇਠਦਬਾਅ ਕੇ ਰੱਖ ਦਿੱਤਾ। ਹਰ ਵਰਗ ਤਰਾਅ-ਤਰਾਅ ਕਰ ਰਿਹਾ ਸੀ। ਇਸ ਲਈ ਹੁਣ ਕਾਂਗਰਸ ਪਾਰਟੀ ਨੇ ਵਿਕਾਸ ਦੀ ਗੱਡੀ ਮੁੜ ਲੀਹ ਤੇ ਲਿਆਂਦੀ ਹੈ। ਸ੍ਰੀਮਤੀ ਰੰਧਾਵਾ ਅੱਜ ਇਥੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਦੇ ਸਾਹਮਣੇ ਬਸੰਤ ਰਸਟੋਰੈਂਟ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਜਸਵਿੰਦਰ ਸਿੰਘ ਰੰਧਾਵਾਸੀਨੀਅਰ ਕਾਂਗਰਸੀ ਆਗੂ, ਰੈਸਟੋਰੈਂਟ ਦੇ ਐਮ.ਡੀ. ਹਰਜਿੰਦਰ ਕੌਰ, ਰਣਜੀਤ ਸਿੰਘ ਨਿਕੜਾ ਚੇਅਰਮੈਨ ਐਂਟੀਡਰੱਗਜ ਸੇਲ, ਰਾਜੇਸ ਮੰਡੋਰਾ ਕੌਂਸਰਲ ਵੀ ਮੌਜੁਦ ਸਨ।
ਸ੍ਰੀਮਤੀ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਪਿਛਲੀ ਸਰਕਾਰ ਨੇ ਵਿੱਤੀ ਪੱਖੋਂ ਧਕੇਲ ਕੇ ਰੱਖ ਦਿੱਤਾ ਸੀ, ਜਿਸ ਕਾਰਨ ਅੱਜ ਮੁਲਾਜਮਾ ਨੂੰ ਤਨਖਾਹਾਂ ਦੇਣੀਆ ਮੁਸਕਿਲ ਹੋਂਈਆਂ ਪਈਆਂ ਹਨ। ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਅਗਵਾਈ ਅਤੇ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਮੁੜ ਵਿਕਾਸ ਦੀਆਂ ਲੀਹਾ ਤੇ ਜਾ ਰਿਹਾ ਹੈ। ਪੰਜਾਬ ਦੇ ਹਰ ਸਹਿਰ ਵਿਚ ਵਿਕਾਸ ਕਾਰਜ ਜਾਰੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਬਿਨਾ ਸਹਾਇਤਾ ਪ੍ਰਾਪਤ ਕੀਤਿਆਂ ਛੋਟੇ ਕਿਸਾਨਾ ਦਾ ਕਰਜਾ ਮਾਫ ਵਾਅਦੇ ਮੁਤਾਬਿਕ ਕਰ ਦਿੱਤਾ ਹੈ, ਜਿਸ ਨਾਲ ਇਕ ਵੱਖਰੀ ਮਿਸਾਲ ਕਾਇਮ ਕਰ ਦਿੱਤੀ ਹੈ ਅਤੇ ਕਿਸਾਨੀ ਨੂੰ ਨਵੀਂ ਉਰਜਾ ਮਿਲੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਵੀ.ਆਈ.ਪੀ ਕਲਚਰ ਖਤਮ ਕਰਕੇ ਅਤੇ ਮਹਿਲਾਵਾਂ ਲਈ 50 ਫੀਸਦੀ ਰਾਖਵਾਂਕਰਨ ਕਰਕੇ ਵੱਖਰੀ ਛਾਪ ਛੱਡੀ ਹੈ। ਇਸ ਮੌਕੇ ਸੁਖਵਿੰਦਰ ਚੌਧਰੀ, ਤਰਲੋਚਨ ਸਿੰਘ ਸਿਉਨਾ,ਅਰਵਿੰਦਰ ਸਿੰਘ ਸੰਧੂ, ਤੇਜਿੰਦਰ ਸਿੰਘ, ਰਵਿੰਦਰ ਸਿੰਘ, ਹਰਿਵਿੰਦਰ ਸਿੰਘ, ਮਨਿੰਦਰ ਕੌਰ, ਅਵਿਨਾਸ਼ ਕੌਰ, ਮਨਮੀਤ ਕੌਰ, ਸੰਦੀਪ
ਸਿੰਗਲਾ, ਮਨਜੀਤ ਸਿੰਘ ਲਹਿਲ, ਵਿਕਾਸ ਸ਼ਰਮਾ ਸਾਮਿਲ ਸਨ।

Be the first to comment

Leave a Reply