ਗੁਰੁ ਨਾਨਕ ਸਪੋਰਟਸ ਕਲੱਬ ਸਨਵਾਕੀਨ ਅਤੇ ਕਰਮਨ ਵੱਲੋਂ ਫੈਮਲੀ ਪਿਕਨਿਕ ਅਤੇ ਵਿਸਾਖੀ ਟੂਰਨਾਮੈਂਟ ਕਰਵਾਇਆ ਗਿਆ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਵੈਲੀ ਕੈਲੀਫੋਰਨੀਆਂ ਦੇ ਸ਼ਹਿਰ ਸਨਵਾਕੀਨ ਦੇ ਸਟੇਡੀਅਮ ਵਿੱਚ ਗੁਰੁ ਨਾਨਕ ਸਪੋਰਟਸ ਕਲੱਬ ਕਰਮਨ ਅਤੇ ਸਨਵਾਕੀਨ ਵੱਲੋਂ ਫੈਂਮਲੀ ਪਿਕਨਿਕ ਅਤੇ ਦੋ ਦਿਨਾਂ ਟੂਰਨਾਂਮੈਂਟ ਕਰਵਾਇਆ ਗਿਆ। ਜਿਸ ਦੀ ਪਹਿਲੇ ਦਿਨ ਸੁਰੂਆਤ ਭਾਈ ਰਣਜੀਤ ਸਿੰਘ ਜੀ ਦੁਆਰਾ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਫੈਂਮਲੀ ਪਿਕਨਿਕ ਵਿੱਚ ਗਿੱਧੇ, ਭੰਗੜੇ ਤੋ ਇਲਵਾ ਹੋਰ ਵਿਰਾਸਤੀ ਖੇਡਾਂ ਜਿਵੇ ਚਾਟੀ ਰੇਸ਼, ਬੋਰੀ ਰੇਸ਼, ੁਤਿੰਨ ਟੰਗੀ ਰੇਸ਼, ਰੱਸਾਕਸ਼ੀ, ਕੁੱਕੜ ਫੜਨਾ ਆਦਿਕ ਬਹੁਤ ਸਾਰੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਔਰਤਾਂ ਨੇ ਵਧ ਚੜ ਕੇ ਹਿੱਸਾ ਲਿਆ। ਬੀਬੀਆਂ ਦੁਆਰਾ ਪੰਜਾਬੀ ਰਹੁ-ਰੀਤਾਂ ਨਾਲ ਸੰਬੰਧਤ ਗੀਤਾਂ ਤੋਂ ਇਲਾਵਾ ਨਾਨਕਾ ਮੇਲ ਅਤੇ ਦਾਦਕਾ ਮੇਲ ਦੇ ਗੀਤਾਂ ਦਾ ਮੁਕਾਬਲਾ ਬਹੁਤ ਸਲਾਹੁਣਯੋਗ ਸੀ। ਕਰਮਨ ਪੰਜਾਬੀ ਸਕੂਲ, ਜੀ.ਐਚ.ਜੀ. ਅਕੈਡਮੀ ਅਤੇ ਹੋਰ ਸਥਾਨਕ ਸਕੂਲਾ ਦੇ ਬੱਚਿਆ ਦੁਆਰਾ ਵਿਰਾਸਤੀ ਖੇਡਾ ਵਿੱਚ ਹਿੱਸਾ ਲੈ ਪੰਜਾਬੀ ਸੱਭਿਆਚਾਰ ਪ੍ਰਤੀ ਪਿਆਰ ਅਤੇ ਦਿਲਚਸਪੀ ਦਾ ਖੂਬ ਪ੍ਰਦਰਸ਼ਨ ਕੀਤਾ ਗਿਆ। ਸਥਾਨਿਕ ਸਕੂਲਾ ਵਿੱਚ 4.0 ਜਾਂ ਵਧੀਕ ਜੀ. ਪੀ. ਏ. (4.0 or Plus G.P.A.) ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਬਾਕੀ ਖੇਡਾਂ ਵਾਂਗ ਨਕਦ ਇਨਾਮ ਅਤੇ ਮੈਂਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਟੂਰਨਾਮੈਂਟ ਵਿੱਚ ਕਬੱਡੀ ਦੂਸਰੇ ਦਿਨ ਅੰਡਰ ਇੱਕੀ ਸਾਲ ਉਮਰ ਅਤੇ ਉਪਨ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਸ ਟੂਰਨਾਂਮੈਂਟ ਦੌਰਾਨ ਅੰਤਰ-ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀਆਂ ਨੇ ਭਾਰਤ ਅਤੇ ਕਨੇਡਾ ਤੋਂ ਪਹੁੰਚ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਉਪਨ ਕਬੱਡੀ ਦੇ ਮੁਕਾਬਲਿਆ ਵਿੱਚ ‘ਮਲਟੀ ਸਪੋਰਟਸ਼ ਕਲੱਬ ਟਰੇਸ਼ੀ’ ਪਹਿਲੇ ਸਥਾਨ ਅਤੇ ‘ਅਜਾਦ ਸਪੋਰਟਸ਼ ਕਲੱਬ ਫਰਿਜ਼ਨੋ’ ਦੂਜੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਅੰਡਰ ਇੱਕੀ ਸਾਲ ਕਬੱਡੀ ਮੁਕਾਬਲਿਆ ਵਿੱਚ ਪਹਿਲਾ ਸਥਾਨ ‘ਕਿੰਗ ਸਪੋਰਟਸ਼ ਕਲੱਬ ਸੈਂਕਰਾਮੈਂਟੋ’ ਅਤੇ ਦੂਸਰਾ ਸਥਾਨ ‘ਯੂਬਾ ਬ੍ਰਦਰਜ਼ ਯੂਬਾ ਸਿਟੀ’ ਨੇ ਪ੍ਰਾਪਤ ਕੀਤਾ। ਬੱਚਿਆ ਦੀ ਬਾਸਕਟ ਬਾਲ ਅਤੇ ਬਜ਼ੁਰਗਾ, ਬੱਚਿਆ ਅਤੇ ਬੀਬੀਆਂ ਦੁਆਰਾ ਰੱਸਾਕਸੀ ਦੇ ਮੁਕਾਬਲੇ ਵੀ ਹੋਏ। ਇਸ ਸਮੇਂ ਦੋਨੋ ਦਿਨ ਪੰਜਾਬੀ ਗਾਇਕੀ ਦੀ ਬੁਲੰਦ ਅਵਾਜ਼ ਗੀਤਕਾਰ ਅਤੇ ਗਾਇਕ ਧਰਮਵੀਰ ਥਾਂਦੀ, ਪ੍ਰਸਿੱਧ ਗਾਇਕਾ ਜੋਤ ਰਣਜੀਤ ਅਤੇ ਦਿਲਦਾਰ ਮਿਉਜ਼ੀਕਲ ਗਰੁੱਪ ਕੈਲੀਫੋਰਨੀਆਂ ਵੱਲੋਂ ਖੁੱਲੇ ਅਖਾੜੇ ਦੇ ਰੂਪ ਵਿੱਚ ਆਪਣੀ ਗਾਇਕੀ ਰਹੀ ਹਾਜ਼ਰੀਨ ਦਾ ਮੰਨੋਰੰਜ਼ਨ ਵੀ ਕੀਤਾ ਗਿਆ। ਕਬੱਡੀ ਟੂਰਨਾਂਮੈਂਟ ਦੌਰਾਨ ਸਟੇਜ਼ ਸੰਚਾਲਨ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਬੀਬੀ ਆਸ਼ਾ ਸ਼ਰਮਾ ਨੇ ਕੀਤਾ ਅਤੇ ਇਸੇ ਦੌਰਾਨ ਸਮੇਂ-ਸਮੇਂ ਗੁਰਬਿੰਦਰ ਧਾਲੀਵਾਲ ਅਤੇ ਬਲਵੀਰ ਢਿੱਲੋਂ ਨੇ ਉਨ੍ਹਾਂ ਦਾ ਸਾਥ ਦਿੱਤਾ। ਜਦ ਕਿ ਫੈਮਲੀ ਪਿਕਨਿਕ ਦੌਰਾਨ ਸਟੇਜ਼ ਸੰਚਾਲਨ ਦੀ ਸੇਵਾ ਉੱਭਰ ਰਹੇ ਲੇਖਕ ਗੁਲਬਿੰਦਰ ਗੈਰੀ ਢੇਸੀ ਨੇ ਨਿਭਾਈ। ਇਸ ਟੂਰਨਾਂਮੈਂਟ ਦੌਰਾਨ ਮੁੱਫਤ ਲੰਗਰਾਂ ਅਤੇ ਪਾਰਕਿੰਗ ਦਾ ਖੁੱਲਾ ਪ੍ਰਬੰਧ ਸੀ। ਪ੍ਰਬੰਧਕਾ ਵੱਲੋਂ ਜੇਤੂ ਟੀਮਾਂ ਨੂੰ ਦਿਲਕਸ਼ ਇਨਾਮ ਅਤੇ ਸਨਮਾਨ ਦੇਣ ਤੋਂ ਇਲਾਵਾ ਸਮੂੰਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇੱਥੇ ਇਹ ਵਰਨਣਯੋਗ ਹੈ ਕਿ 1970 ਈ. ਦੇ ਦਹਾਕੇ ਦੌਰਾਨ ਸੈਂਟਰਲ ਵੈਲੀ ਵਿੱਚ ਕਬੱਡੀ ਦੀ ਸੁਰੂਆਤ ਕਰਨ ਵਾਲੇ ਗੁਰੂ ਨਾਨਕ ਸਪੋਰਟਸ਼ ਕਲੱਬ ਦੀ ਆਪਣੀ ਕਬੱਡੀ ਦੀ ਕਈ ਸਾਲਾ ਤੋਂ ਕੋਈ ਟੀਮ ਨਹੀਂ ਹੈ, ਪਰ ਖੇਡਾਂ ਨੂੰ ਸਮਰਪਤ ਹੋਣ ਕਰਕੇ ਹਰ ਸਾਲ ਇਹ ਕਲੱਬ ਸਹਿਯੋਗੀਆਂ ਦੀ ਮਦਦ ਨਾਲ ਸਾਨਦਾਰ ਟੂਰਨਾਮਂੈਟ ਕਰਵਾਉਦੇ ਹਨ। ਅੰਤ ਆਪਣੀਆਂ ਯਾਦਗਾਰੀ ਅਮਿੱਟ ਪੈੜਾ ਛੱਡਦਾ ਹੋਇਆ ਅੰਤਰ-ਰਾਸ਼ਟਰੀ ਕਬੱਡੀ ਟੂਰਨਾਂਮੈਟ ਅਤੇ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ।
ਫੋਟੋ ਕੈਪਸ਼ਨ: ਗੁਰੂ ਨਾਨਕ ਸਪੋਰਟਸ ਕਲੱਬ ਕਰਮਨ ਅਤੇ ਸਨਵਾਕੀਨ ਦੇ ਸਮੂੰਹ ਮੈਂਬਰ ਅਤੇ ਹੋਰ।

Be the first to comment

Leave a Reply

Your email address will not be published.


*