ਗੁਰੂ ਅਰਜਨ ਦੇਵ ਦੀ ਦਾ ਸ਼ਹੀਦੀ ਦਿਵਸ ਅਤੇ ਦਰਬਾਰ ਸਾਹਿਬ ‘ਤੇ ਭਾਰਤੀ ਹਮਲੇ ਦੀ 33 ਵੀਂ ਵਰੇ ਗੰਢ ਮੌਕੇ ਸੈਨ ਫਰਾਂਸਿਸਕੋ ਵਿਚ ਸਿੱਖਾਂ ਦੀ ਵਿਸ਼ਾਲ ਇਕੱਠ।

ਸੈਨ ਫਰਾਂਸਿਸਕੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਸਿੱਖ ਭਾਈਚਾਰੇ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਅਤੇ 1984 ਵਿਚ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਦਰਬਾਰ ਸਾਹਿਬ ‘ਤੇ ਭਾਰਤ ਸਰਕਾਰ ਵਲੋਂ ਕੀਤੇ ਗਏ ਹਮਲੇ ਦੀ 33 ਵੀਂ ਵਰੇ ਗੰਢ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਦੇ ਰੂਪ ਚ ਸਮੂਹਕ ਤੌਰ ਤੇ ਮਨਾਈ। ਇਸ ਮੌਕੇ ਵਿਸਾਲ ਸਮਾਗਮ ਵਿਚ ਬੇਅ ਏਰੀਆ, ਸੈਕਰਾਮੈਂਟੋ ਅਤੇ ਕੇਂਦਰੀ ਵਾਦੀ ਤੇ ਹੋਰ ਵੱਖ ਵੱਖ ਥਾਵਾਂ ਤੋਂ ਹਜਾਂਰਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕੱਢੀ ਗਈ ਪਰੇਡ ਵਿਚ ਇਸ ਗਲ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਕਿ 33 ਸਾਲ ਬੀਤ ਜਾਣ ਦੇ ਬਾਅਦ ਵੀ ਘੱਟ ਗਿਣਤੀ ਸਿੱਖਾਂ ਦੀਆਂ ਧਾਰਮਿਕ ਅਤੇ ਆਰਥਿਕ ਮੰਗਾਂ ਅਜੇ ਵੀ ਅਣਸੁਲਝੀਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਅਤੇ ਵੀ ਬਿਨਾਂ ਕਿਸੇ ਦੋਸ਼ ਅਤੇ ਅਪਰਾਧ ਦੇ ਜੇਲਾਂ ਵਿਚ ਬੰਦ ਹਨ। ਭਾਰਤ ਵਿਚ ਘੱਟ ਗਿਣਤੀਆਂ ਨੂੰ ਜਬਰ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਅਤੇ ਹੋਰਨਾਂ ਭਾਰਤੀ ਸ਼ਹਿਰਾਂ ਵਿਚ ਵਾਪਰੀ ਸਿੱਖ ਨਸਲਕੁਸ਼ੀ ਦੇ ਪੀੜਤ ਅਜੇ ਵੀ ਇਨਸਾਫ ਦੀ ਉਡੀਕ ਵਿਚ ਹਨ। ਸਮਾਗਮ ਦੇ ਮੁੱਖ ਬੁਲਾਰਿਆਂ ਜਿਨਾਂ ਚ ਭਾਈ ਬਲਬੀਰ ਸਿੰਘ ਰਾਗੀ, ਡਾ ਹੁਮਾ ਦਾਰ ਕਸਮੀਰ ਤੋਂ, ਭਾਈ ਹਰਪ੍ਰੀਤ ਸਿੰਘ ਟਰੰਟੋ, ਭਾਈ ਸੁੱਖਾ ਸਿੰਘ ਇੰਗਲੈਂਡ ਤੋਂ ਇਲਾਵਾ ਸਥਾਨਕ ਆਗੂਅਆ ਨੇ ਵਿਚਾਰ ਰੱਖ। ਇਸ ਮੌਕੇ ਕਸਮੀਰ ਤੋਂ ਆਗੂ ਡਾ ਹੁਮਾ ਦਾਰ ਨੇ ਆਪਣੀ ਪ੍ਰਭਾਵਸਾਲੀ ਤਕਰੀਰ ਚ ਕਿਹਾ ਕਿ ਮੈਂ ਇਸ ਗੱਲੋਂ ਪਭਾਵਤ ਹੋਈ ਹਾਂ ਕਿ ਸਿੱਖਾ ਦੇ ਬੱਚਿਆਂ ਨੂੰ ਵੀ ਅਪਣੇ ਨਾਲ ਹੋਈਆਂ ਜਿਆਦਤੀਆਂ ਦਾ ਪਤਾ ਹੈ, ਉਨਾਂ ਕਿਹਾ ਕਿ ਕਸਮੀਰ ਤੇ ਲੋਕਾਂ ਨੇ ਤੇ ਸਿੱਖਾਂ ਨੇ ਭਾਰਤੀ ਹਕੂਮਤ ਤੋਂ ਬਰਾਬਰ ਦਰਦ ਹੰਡਾਇਆ ਤੇ ਸਿੱਖ ਤੇ ਕਸਮੀਰੀ ਅਜਾਦੀ ਤੱਕ ਜੂਝਦੇ ਰਹਿਣਗੇ। ਇਸ ਮੌਕੇ ਭਾਈ ਹਰਪ੍ਰੀਤ ਸਿੰਘ ਟਰੰਟੋ ਨੇ ਵੱਖ ਵੱਖ ਸਰਕਾਰਾਂ ਵਲੋ ਸਿੱਖਾਂ ਨਾਲ ਹੁੰਦੀਆਂ ਜਿਆਦਤੀਆਂ ਦਾ ਵੇਰਵਾ ਖੁੱਲ੍ਹ ਕੇ ਸੰਗਤਾਂ ਅੱਗੇ ਰੱਖਿਆ ਤੇ ਕਿਹਾ ਸਾਨੂੰ ਕੁੱਤਿਆਂ ਵਾਂਗ ਮਾਰਿਆ ਗਿਆ ਤੇ ਅੱਜ ਤੱਕ ਇਨਸਾਫ ਨਹੀਂ ਮਿਲਿਆ। ਭਾਈ ਸੁੱਖਾ ਸਿੰਘ ਜੋ ਇੰਗਲੈਂਡ ਤੋਂ ਆਏ ਸਨ ਨੇ ਵੀ ਸਹੀਦ ਸਿੰਘਾ ਦੀਆਂ ਸਹੀਦੀਆ ਤੇ ਭਾਰਤੀ ਸਰਕਾਰ ਵਲੋਂ ਕੀਤੀ ਗਈ ਸਿੱਖਾਂ ਦੀ ਨਸਲਕੁਸੀ ਦੀ ਅਸਿਹ ਦਾਸਤਾਨ ਬਿਆਨ ਕੀਤੀ ਹੋਰ ਬੁਲਾਰਿਆਂ ਨੇ ਕਿਹਾ ਕਿ ਅਸੀ ਇਥੇ ਹਰ ਸਾਲ ਇਕੱਠੇ ਹੁੰਦੇ ਹਾਂ ਤੇ ਦਰਬਾਰ ਸਾਹਿਬ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰ ਗਏ ਸਾਡੇ ਭਰਾਵਾਂ ਤੇ ਭੈਣਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ। ਉਨਾਂ ਨੇ ਕਿਹਾ ਕਿ ਅਸੀ ਉਨਾਂ ਨੂੰ ਕਦੀ ਵੀ ਭੁਲ ਨਹੀਂ ਸਕਦੇ ਤੇ ਨਾ ਹੀ ਕਦੀ ਭੁਲਾਉਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਵੱਖਰਾ ਸਿੱਖ ਰਾਜ ਹੀ ਸਿੱਖਾਂ ਦੀ ਸੁਰਖਿਆ ਦਾ ਇਕੋ ਇਕ ਹੱਲ ਹੈ। ਅਪਰੇਸ਼ਨ ਬਲਿਊ ਸਟਾਰ ਭਾਰਤੀ ਇਤਿਹਾਸ ਵਿਚ ਇਕ ਕਦੀ ਨਾ ਮਿਟਣ ਵਾਲਾ ਕਾਲਾ ਧੱਬਾ ਬਣ ਗਿਆ ਜਿਸ ਦੌਰਾਨ ਭਾਰਤੀ ਫੌਜ ਨੇ ਕਿਸੇ ਸਿਆਸੀ ਆਗੂ ਦੀ ਗ੍ਰਿਫਤਾਰੀ ਜਾ ਮਾਰਨ ਲਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਸਿੱਖਾਂ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਸੀ। ਪਰ ਦਰਬਾਰ ਸਾਹਿਬ ਦੀ ਬੇਹੁਰਮਤੀ ਖਿਲਾਫ ਡੱਟੇ ਸਿੱਖਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਅਗਵਾਈ ਵਿਚ ਭਾਰਤੀ ਫੌਜ ਦਾ ਡਟਕੇ ਮੁਕਾਬਲਾ ਕੀਤਾ ਸੀ। ਇਸ ਹਮਲੇ ਦੀ ਕੋਈ ਜਾਂਚ ਨਹੀਂ ਕਰਵਾਈ ਗਈ ਕਿਸੇ ਨੂੰ ਜਵਾਬਦੇਹ ਨਹੀਂ ਬਣਾਇਆ ਗਿਆ। ਇਸ ਵਿਸਾਲ ਸਮਾਗਮ ਵਿੱਚ ਜਿਥੇ ਦੂਰ ਨੇੜਿAਂ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਚ ਇਕੱਠੇ ਹੋਏ ਉਥੇ ਸਿੱਖ ਭਾਈਚਾਰੇ ਦੇ ਲੀਡਰ ਵੀ ਥੋਕ ਵਿੱਚ ਪਹੁੰਚੇ, ਜਿਨਾਂ ਚ ਡਾ ਪ੍ਰਿਤਪਾਲ ਸਿੰਘ ਏ ਜੀ ਪੀ ਸੀ, ਸ਼ ਜੌਨ ਸਿੰਘ ਗਿੱਲ, ਸ਼ ਜਸਜੀਤ ਸਿੰਘ ਸ਼ ਸੰਤ ਸਿੰਘ ਹੋਠੀ, ਸ਼ ਹਰਪੀ੍ਰਤ ਸਿੰਘ ਸੰਧੂ, ਹਰਜੋਤ ਸਿੰਘ ਖਾਲਸਾ, ਬਲਵੰਤ ਸਿੰਘ ਵਿਰਕ, ਜਸਵਿੰਦਰ ਸਿੰਘ ਜੰਡੀ,ਲਾਲੀ ਧਨੋਆ, ਭਿੰਦਾ ਗਾਖਲ, ਕੁਲਜੀਤ ਸਿੰਘ ਨਿਝੱਰ, ਹਰਨੇਕ ਸਿੰਘ ਅਟਵਾਲ, ਸ਼ ਬਲਰਾਜ ਸਿੰਘ ਢਿਲੋਂ, ਜਸਦੇਵ ਸਿੰਘ, ਕਸਮੀਰ ਸਿੰਘ ਸਾਹੀ, ਦਰਸਨ ਸਿੰਘ ਆਦਿ ਵੀ ਇਸ ਸਹੀਦੀ ਸਮਾਗਮ ਵਿੱਚ ਸਾਮਿਲ ਹੋਏ। ਇਸ ਮੌਕੇ ਧਾਰਮਿਕ ਸਟੇਜ ਤੋਂ ਸਾਰੀ ਕਾਰਵਾਈ ਸ ਦਵਿੰਦਰ ਸਿੰਘ ਬੱਬਰ ਨੇ ਚਲਾਈ। ਭਾਵੇਂ ਸਟੇਜ ਤੇ ਮੁੱਖ ਬੁਲਾਰਿਆਂ ਨੂੰ ਕਾਫੀ ਬਾਅਦ ਚ ਬੁਲਾਇਆ ਗਿਆ ਪਰ ਫਿਰਵੀ ਸੈਨ ਫਰਾਂਸਿਸਕੋ ਦੇ ਸਵਿਕ ਸੈਂਟਰ ਦੀ ਖੁੱਲੀ ਪਾਰਕ ਚ ਠੰਡੀ ਹਵਾ ਦੇ ਬਾਵਜੂਦ ਸਿੱਖ ਸੰਗਤ ਸਮਾਗਮ ਦੇ ਅਖੀਰ ਤੱਕ ਬੁਲਾਰਿਆਂ ਨੂੰ ਸੁਣਦੀ ਰਹੀ ਇਸ ਮੌਕੇ ਸਹੀਦਾ ਦੇ ਪਰਿਵਾਰਾਂ ਦੇ ਰਸਿਤੇਦਾਰਾਂ ਨੂੰ ਵੀ ਸਿਰੋਪਾA ਭੇਂਟ ਕਰਕੇ ਸਨਮਾਨ ਦਿੱਤਾ ਗਾਆ।

Be the first to comment

Leave a Reply