ਗੁਰੂ ਦੇ ਕਾਰਜ ਸੰਗਤਾਂ ਦੇ ਸਹਿਯੋਗ ਤੇ ਸ਼ਰਧਾ ਨਾਲ ਹੀ ਸ਼ੋਭਦੇ ਹਨ,ਲੱਲ

ਮਿਲਾਨ ਇਟਲੀ  –  ਗੁਰੂ ਘਰਾਂ ਦੇ ਕਾਰਜ ਸੰਗਤਾਂ ਦੇ ਆਪਸੀ ਪਿਆਰ, ਸੱਚੀ ਸ਼ਰਧਾ ਤੇ ਮਨ ਚਿੱਤ ਲਾਕੇ ਕੀਤੀ ਸੇਵਾ ਨਾਲ ਹੀ ਸ਼ੋਭਦੇ ਹਨ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਲੱਲ ਦੁਆਰਾ ਚਿਸਤੇਰਨਾ ਵਿਖੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਦਿਆ ਹੋਇਆ ਕੀਤਾ ਗਿਆ । ਦੱਸਣਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ ਦੀ ਸੰਗਤ ਵਲੋ ਗੁਰਦੁਆਰਾ ਸਾਹਿਬ ਦੀ ਨਵੀ ਇਮਾਰਤ ਖਰੀਦਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਲਈ ਰੋਮ ਦੀਆਂ ਸੰਗਤਾਂ ਭਾਈ ਮਨਜੀਤ ਸਿੰਘ, ਬਲਬੀਰ ਸਿੰਘ ਲੱਲ ਅਤੇ ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਦੁਆਰਾ ਸੰਗਤਾਂ ਤੋ 3700 ਸੋ ਯੂਰੋ ਦੀ ਸੇਵਾ ਇਕੱਠੀ ਕਰਕੇ ਗੁਰੂ ਦੀ ਇਮਾਰਤ ਖਰੀਦਣ ਲਈ ਚੱਲ ਰਹੀ ਸੇਵਾ ਚੋ ਹਿੱਸਾ ਪਾਇਆ ਗਿਆ ਹੈ। ਇਸ ਮੌਕੇ ਗੁਰਜੀਤ ਸਿੰਘ ਭਾਊ ,ਭਾਈ ਨੌਨਿਹਾਲ ਸਿੰਘ,ਭਾਈ ਕੌਰ ਸਿੰਘ, ਤੇ ਭਾਈ ਜੁਗਰਾਜ ਸਿੰਘ ਵੀ ਗੁਰੂ ਦੀ ਹਾਜੂਰੀ ਚੋ ਜੁੜ ਬੈਠੀਆ ਸੰਗਤਾਂ ਚ ਮੌਜੂਦ ਸਨ।

Be the first to comment

Leave a Reply