ਗੁਰੂ ਰਵਿਦਾਸ ਟੈਂਪਲ ਫਰਿਜ਼ਨੋ ਵਿਖੇ ਡਾ. ਅੰਬੇਡਕਰ ਦੇ ਜਨਮ ਦਿਨ ‘ਤੇ ਵਿਸ਼ੇਸ਼ ਸਮਾਗਮ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਕੈਲੀਫੋਰਨੀਆਂ ਦੇ ਗੁਰਦੁਆਰਾ ਰਵਿਦਾਸ ਟੈਂਪਲ ਫਰਿਜ਼ਨੋ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਉ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ੲਿਲਾਕੇ ਦੀਆਂ ਸਮੂੰਹ ਸੰਗਤਾਂ ਨੇ ਰਲ ਕੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ। ਜਿਸ ਦੌਰਾਨ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ, ਕਥਾ ਅਤੇ ਡਾ. ਅੰਬੇਡਕਰ ਦੀ ਜ਼ਿੰਦਗੀ ਅਤੇ ਸੰਵਿਧਾਨਕ ਦੇਣ ਨਾਲ ਸੰਬੰਧਤ ਵਿਚਾਰਾ ਹੋਈਆਂ। ੲਿਸ ਸਮੇਂ ਗੁਰੂਘਰ ਦੇ ਹਜ਼ੂਰੀ ਕੀਰਤਨੀਏ ਭਾਈ ਰਾਮ ਸਿੰਘ ਦੇ ਜੱਥੇ ਨੇ ਹਾਜ਼ਰੀ ਭਰੀ। ੲਿਸ ਤੋਂ ੲਿਲਾਵਾ ਬੱਚਿਆ ਵੱਲੋਂ ੲਿੰਦਰਜੀਤ ਸਿੰਘ ਅਤੇ ਅਮਨਜੋਤ ਸਿੰਘ ਮਾਛੀਵਾੜਾ ਨੇ ਸ਼ਬਦ ਗਾਇਨ ਕੀਤੇ। ਕਵੀਸ਼ਰ ਗੁਰਦੇਵ ਸਿੰਘ ਸਾਹੋਕੇ ਦੇ ਜੱਥੇ ਨੇ ਇਤਿਹਾਸਕ ਵਾਰਾ ਗਾਈਆਂ। ੲਿਸੇ ਤਰ੍ਹਾਂ ਬਾਕੀ ਬੁਲਾਰਿਆਂ ਵਿੱਚ ਹਰਬਿਲਾਸ ਸਿੰਘ, ਮਲਕੀਤ ਸਿੰਘ ਬੰਗੜ, ਰਾਜ ਗੁਰੂ, ਅਮਰ ਦਰੌਚ, ਰਾਜ ਗੁਰੂ, ਰਾਜਿੰਦਰ ਗਨਜ਼ਰ, ਸ਼ੀਲਾਂ ਮਹੇ, ਜਸਵੀਰ ਮੰਮਨ, ਪ੍ਰਿਥੀਪਲ ਮਹਿੰਮੀ, ਮਨਦੀਪ ਕੌਰ, ਪਲਵਿੰਦਰ ਕੌਰ, ਡਾ. ਸਤਿਨਾਮ ਬੰਗੜ, ਪ੍ਰੇਮ ਸੋਢੀ, ਪਿਆਰਾ ਬਿਰਦੀ, ਸੁਰਜੀਤ ਸਿੰਘ ਮਾਛੀਵਾੜਾ ਆਦਿਕ ਨੇ ਵਿਚਾਰਾ ਦੀ ਸਾਂਝ ਪਾਉਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਸਿਖਿਆਵਾ ਮੰਨਣ ਦੇ ਨਾਲ-ਨਾਲ ਸੰਵਿਧਾਨ ਦੇ ਨਿਮਰਤਾ ਡਾ. ਅੰਬੇਡਕਰ ਸਾਹਿਬ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਭਾਈਚਾਰਕ ਸਾਂਝ ਅਤੇ ਜਾਤ-ਪਾਤ ਦੇ ਵਿਤਕਰੇ ਤੋਂ ਉੱਚਾ ਉੱਠ ਸਿਖਿਅਤ ਹੋਣ ਦੀ ਗੱਲ ਕੀਤੀ। ੲਿਸ ਸਮੇਂ ‘ਮਦਰਜ਼ ਡੇ’ ‘ਤੇ ਸਮੂੰਹ ਮਾਂਵਾਂ ਨੂੰ ਵਧਾਈਆਂ ਿਦੱਤੀਆਂ ਗਈਆਂ। ਸੰਗਤਾਂ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਿਆਂ।

Be the first to comment

Leave a Reply