ਗੁਰੂ ਰਾਮਦਾਸ ਦੇ ਆਗਮਨ ਪੂਰਬ ਦਿਹਾੜੇ ਨੂੰ ਸਮਰਪਤ ਫੌਦੀ ਚ ਵਿਸ਼ਾਲ ਨਗਰ ਕੀਰਤਨ

ਮਿਲਾਨ ਇਟਲੀ  –  ਇਟਲੀ ਦੇ ਸ਼ਹਿਰ ਫੌਦੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੂਰਵ ਦਿਹਾੜੇ ਦੀਆ ਖੁਸ਼ੀਆ ਨੂੰ ਮੁੱਖ ਰੱਖਦੇ ਹੋਏ ਸਲਾਨਾ ਨਗਰ ਕੀਰਤਨ 8 ਅਕਤੂਬਰ ਨੂੰ ਖਾਲਸਾਈ ਸ਼ਾਨੋ ਸ਼ੌਕਤ ਨਾਲ ਸੁਜਾਇਆ ਜਾ ਰਿਹਾ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਸਿੰਘ ਸਭਾ ਫੌਦੀ ਦੀ ਪ੍ਰਬੰਧਕ ਕਮੇਟੀ ਮੈਂਬਰਾਂ ਭਾਈ ਦਲੇਰ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ, ਬਲਵੰਤ ਸਿੰਘ, ਬਲਵਿੰਦਰ ਸਿੰਘ ਲਾਲਾ, ਗੁਰਿੰਦਰ ਸਿੰਘ ਸਤਨਾਮ ਸਿੰਘ ਨੇ ਦੱਸਿਆ ਕਿ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਨਗਰ ਕੀਰਤਨ ਲਈ ਸੰਗਤਾਂ ਵਲੋ ਤਿਆਰੀਆ ਆਰੰਭ ਕੀਤੀਆ ਜਾ ਚੁੱਕੀਆ ਹਨ ਇਸ ਮੌਕੇ ਭਾਈ ਬਚਿੱਤਰ ਸਿੰਘ ਦਾ ਜੱਥਾ ਆਈਆ ਸੰਗਤਾਂ ਨੂੰ ਗੁਰਬਾਣੀ ਕੀਰਤਨ ਸ਼ਰਵਣ ਕਰਵਾਉਣਗੇ ਜਦ ਕਿ ਕਵੀਸ਼ਰੀ ਵਾਲੇ ਜੱਥੇ ਵਾਰਾਂ ਰਾਹੀ ਨਿਹਾਲ ਕਰਨਗੇ ਇਸ ਮੌਕੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਗੁਰਮਤਿ ਗਤਕਾ ਅਕੈਡਮੀ ਦੇ ਸਿੰਘਾਂ ਵਲੋ ਗਤਕੇ ਦੇ ਜੌਹਰ ਵਿਖਾਏ ਜਾਣਗੇ।

Be the first to comment

Leave a Reply