ਗੁਰੂ ਸ਼ਾਹ ਸਤਨਾਮ ਮਹਾਰਾਜ ਦੇ ਪਰਿਵਾਰ ਨੇ 15 ਸਾਲ ਪਹਿਲਾਂ ਹੀ ਡੇਰਾ ਜਾਣਾ ਛੱਡਿਆ

ਚੰਡੀਗੜ੍ਹ /ਸਿਰਸਾ — ਸ਼ਾਹੀ ਜ਼ਿੰਦਗੀ ਜੀਣ ਵਾਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਗੁਰੂ ਸ਼ਾਹ ਸਤਨਾਮ ਮਹਾਰਾਜ ਦਾ ਪਰਿਵਾਰ ਅੱਜ ਵੀ ਚਕਾਚੌਂਦ ਤੋਂ ਦੂਰ ਹੈ। ਸਿਰਸਾ ਜ਼ਿਲਾ ਤੋਂ ਕਰੀਬ 40 ਕਿਲੋਮੀਟਰ ਦੂਰ ਪਿੰਡ ਜਲਾਲਆਣਾ ‘ਚ ਇਨ੍ਹਾਂ ਦਾ ਇਕ ਆਮ ਜਿਹਾ ਘਰ ਹੈ। ਜਿਥੇ ਪਰਿਵਾਰ ਸਮੇਤ ਰਹਿ ਕੇ ਸ਼ਾਹ ਸਤਨਾਮ ਜੀ ਦੇ ਦੋਨੋਂ ਪੋਤਰੇ ਖੇਤੀ ਦਾ ਕੰਮ ਕਰਦੇ ਹਨ। ਇਨ੍ਹਾਂ ਦਾ ਪਰਿਵਾਰ ਡੇਰੇ ਦੇ ਕਾਇਦੇ ਨੂੰ ਸੱਚ ‘ਚ ਅਪਣਾ ਕੇ ਅਤਿ ਸਾਧਾਰਨ ਜੀਵਨ ਜੀਅ ਰਿਹਾ ਹੈ। ਸ਼ਾਹ ਸਤਨਾਮ ਜੀ ਦੇ ਪੋਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਰੀਬ 2002 ਤੋਂ ਬਾਅਦ ਉਨ੍ਹਾਂ ਨੇ ਡੇਰੇ ਆਉਣਾ-ਜਾਣਾ ਨਿਜੀ ਕਾਰਨਾਂ ਕਰਕੇ ਬੰਦ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ 2002 ਉਹ ਹੀ ਸਾਲ ਹੈ, ਜਦ ਰਾਮ ਰਹੀਮ ‘ਤੇ ਬਲਾਤਕਾਰ ਦਾ ਦੋਸ਼ ਲਗਾ ਸੀ। ਭੁਪਿੰਦਰ ਕੁਮਾਰ ਨੇ ਦੱਸਿਆ ਸ਼ਾਹ ਸਤਨਾਮ ਜੀ ਸਾਡੇ ਦਾਦਾ ਜੀ ਸਨ। ਉਹ ਸਾਦਾ ਜੀਵਨ ਜਿਉਣ ਤੇ ਉੱਚੀ ਮੱਤ ਰੱਖਣ ਵਾਲੇ ਸੰਤ ਸਨ। ਜਿਸ ਸਮੇਂ ਉਨ੍ਹਾਂ ਨੇ ਗੁਰਮੀਤ ਰਾਮ ਰਹੀਮ ਨੂੰ ਗੱਦੀ ਸੌਂਪੀ ਸੀ ਉਸ ਸਮੇਂ ਮੈਂ ਸਿਰਫ 16 ਸਾਲ ਦਾ ਸੀ ਤੇ ਉਸ ਦਿਨ ਮੈਂ ਡੇਰੇ ‘ਚ ਨਹੀਂ ਜਾ ਸਕਿਆ ਸੀ।” ਭੁਪਿੰਦਰ ਨੇ ਦੱਸਿਆ ਕਿ ਦਾਦਾ ਦੇ ਦਿਹਾਂਤ ਤੋਂ ਬਾਅਦ ਡੇਰਾ ਤੇਜੀ ਨਾਲ ਤਰਕੀ ਕਰਨ ਲੱਗਾ ਪਰ ਦਾਦੇ ਦੇ ਦਿਹਾਂਤ ਤੋਂ ਬਾਅਦ ਉਹ ਕਦੇ-ਕਦੇ ਹੀ ਡੇਰੇ ਜਾਂਦੇ ਸਨ ਤੇ ਕੁਝ ਸਮੇਂ ਬਾਅਦ ਡੇਰੇ ਜਾਣਾ ਬੰਦ ਹੀ ਹੋ ਗਿਆ।

Be the first to comment

Leave a Reply