ਗੇਂਦਬਾਜ਼ ਮੁਹੰਮਦ ਨਵਾਜ਼ ਦਾ ਰਿਕਾਰਡ ਤੋੜਨਾ ਗੇਂਦਬਾਜ਼ਾਂ ਦੇ ਲਈ ਹੋ ਸਕਦਾ ਹੈ ਮੁਸ਼ਕਲ

ਨਵੀਂ ਦਿੱਲੀ— ਪਾਕਿਸਤਾਨ ਸੁਪਰ ਲੀਗ ‘ਚ ਕੁਏਟਾ ਗਲੈਡਏਟਰ ਦੇ ਗੇਂਦਬਾਜ਼ ਮੁਹੰਮਦ ਨਵਾਜ਼ ਨੇ ਕ੍ਰਿਕਟ ਦੇ ਨਵੇਂ ਫਾਰਮੇਟ ਟੀ-20 ‘ਚ ਇਸ ਤਰ੍ਹਾਂ ਦਾ ਰਿਕਾਰਡ ਬਣਾਇਆ ਹੈ ਜਿਸ ਨੂੰ ਤੋੜਨਾ ਆਉਣ ਵਾਲੇ ਸਾਲਾਂ ‘ਚ ਗੇਂਦਬਾਜ਼ਾਂ ਦੇ ਲਈ ਬਹੁਤ ਮੁਸ਼ਕਲ ਹੋ ਸਕਦਾ ਹੈ। ਲਾਹੌਰ ਕਲੰਦਰ ਖਿਲਾਫ ਖੇਡਣ ਗਏ ਮੈਚ ‘ਚ ਸਪਿਨਰ ਮੁਹੰਮਦ ਨਵਾਜ਼ ਨੇ ਆਪਣੇ ਚਾਰ ਓਵਰਾਂ ‘ਚ ਮੇਡਨ ਕਰਵਾਉਦੇ ਹੋਏ 4 ਦੌੜਾਂ ‘ਤੇ 2 ਵਿਕਟਾਂ ਹਾਸਲ ਕੀਤੀਆਂ। ਮੈਚ ਦੌਰਾਨ ਉਸਦਾ ਇਨਕੋਮੀ ਰੇਟ ਸਿਰਫ ਇਕ ਰਿਹਾ। ਜੋਕਿ ਟੀ-20 ਕ੍ਰਿਕਟ ‘ਚ ਹੁਣ ਤਕ ਦੀ ਸਰਵਸ਼੍ਰੇਸਠ ਇਕੋਨਮੀ ਗੇਂਦਬਾਜ਼ੀ ਹੈ। ਖੱਬੇ ਹੱਥ ਦੇ ਗੇਂਦਬਾਜ਼ ਮੁਹੰਮਦ ਨਵਾਜ਼ ਨੇ ਪਾਕਿਸਤਾਨ ਵਲੋਂ 3 ਟੈਸਟ, 10 ਵਨ ਡੇ ਤੇ 8 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਨਵਾਜ਼ ਪਾਕਿਸਤਾਨ ਵਲੋਂ ਆਲਰਾਊਂਡਰ ਦੀ ਭੂਮੀਕਾ ਨਿਭਾ ਰਹੇ ਹਨ। ਸੂਚੀ ‘ਏ’ ਕ੍ਰਿਕਟ ‘ਚ ਉਨ੍ਹਾਂ ਨੇ 65 ਮੈਚ ‘ਚ 20 ਦੀ ਔਸਤ ਨਾਲ 1473 ਦੌੜਾਂ ਬਣਾਈਆਂ ਹਨ ਜਦਕਿ ਗੇਂਦਬਾਜ਼ੀ ‘ਚ 71 ਵਿਕਟਾਂ ਹਾਸਲ ਕਰ ਚੁੱਕੇ ਹਨ। ਟੀ-20 ‘ਚ ਉਹ 64 ਮੈਚ ਖੇਡ ਕੇ 522 ਦੌੜਾਂ ਬਣਾਉਣ ਤੋਂ ਇਲਾਵਾ 44 ਵਿਕਟਾਂ ਹਾਸਲ ਕਰ ਚੁੱਕੇ ਹਨ। ਟੀ-20 ਕ੍ਰਿਕਟ ‘ਚ ਵੈਸੇ ਸਰਵਸ਼੍ਰੇਸਠ ਗੇਂਦਬਾਜ਼ੀ ਦਾ ਰਿਕਾਰਡ ਮਲੇਸ਼ੀਆ ਦੇ ਅਰੂਲ ਵਿਵਾਸਨ ਸੁਪੀਆਹ ਦੇ ਨਾਂ ‘ਤੇ ਹੈ। ਉਨ੍ਹਾਂ ਨੇ ਜੁਲਾਈ 2011 ‘ਚ ਕਾਰਡਿਫ ਦੇ ਮੈਦਾਨ ‘ਤੇ ਸਮਰਸੇਟ ਖਿਲਾਫ ਖੇਡੇ ਗਏ ਮੁਕਾਬਲੇ ‘ਚ 3.4 ਓਵਰਾਂ ‘ਚ 5 ਦੌੜਾਂ ‘ਤੇ 6 ਵਿਕਟਾਂ ਹਾਸਲ ਕੀਤੀਆਂ ਸਨ। ਵਿਵਾਸਨ ਦੀ ਇਕਨੋਮੀ ਰਨ ਰੇਟ ਪ੍ਰਤੀ ਓਵਰ 1.36 ਸੀ।

Be the first to comment

Leave a Reply