ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਪੰਜਾਬ ਟੀਮ ਦੀ ਕਪਤਾਨੀ ਸੌਂਪਣ ਦਾ ਫੈਸਲਾ

ਨਵੀਂ ਦਿੱਲੀ — ਸੋਮਵਾਰ ਨੂੰ ਕਿੰਗਸ ਇਲੈਵਨ ਪੰਜਾਬ ਦੇ ਮੇਂਟਰ ਵਰਿੰਦਰ ਸਹਿਵਾਗ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਟੀਮ ਦੇ ਕਪਤਾਨ ਦਾ ਐਲਾਨ ਕੀਤਾ। ਭਾਰਤ ਦੇ ਤਜ਼ਰਬੇਕਾਰ ਆਲਰਾਉਂਡਰ ਰਵੀਚੰਦਰਨ ਅਸ਼ਵਿਨ ਨੂੰ ਪੰਜਾਬ ਟੀਮ ਦੀ ਕਮਾਨ ਸੌਂਪੀ ਗਈ। ਖੁਦ ਅਸ਼ਵਿਨ ਵੀ ਇਸ ਲਾਈਵ ਵਿਚ ਮੌਜੂਦ ਸਨ। ਸਹਿਵਾਗ ਨੇ ਅਸ਼ਵਿਨ ਨੂੰ ਕਪਤਾਨ ਬਣਾਉਣ ਪਿੱਛੇ ਦੀ ਵੱਡੀ ਵਜ੍ਹਾ ਵੀ ਦੱਸੀ। ਸਹਿਵਾਗ ਨੇ ਆਪਣੇ ਬਿਆਨ ਵਿਚ ਕਿਹਾ, ”90 ਫ਼ੀਸਦੀ ਲੋਕ ਯੁਵਰਾਜ ਸਿੰਘ ਨੂੰ ਕਪਤਾਨ ਬਣਾਏ ਜਾਣ ਦੀ ਉਮੀਦ ਕਰ ਰਹੇ ਸਨ। ਪਰ ਮੈਂ ਕੁਝ ਅਲੱਗ ਸੋਚ ਰਿਹਾ ਸੀ। ਦਰਅਸਲ, ਮੈਂ ਹਮੇਸ਼ਾ ਤੋਂ ਕਿਸੇ ਗੇਂਦਬਾਜ਼ ਨੂੰ ਕਪਤਾਨ ਬਣਾਉਣ ਦੀ ਸੋਚਦਾ ਸੀ। ਇਸਦੇ ਪਿੱਛੇ ਦੀ ਵਜ੍ਹਾ ਵਸੀਮ ਅਕਰਮ, ਵਕਾਰ ਯੂਨਿਸ ਅਤੇ ਕਪਿਲ ਦੇਵ ਹੈ। ਇਨ੍ਹਾਂ ਦਿੱਗਜ ਕ੍ਰਿਕਟਰਾਂ ਨੇ ਆਪਣੀ ਇਸ ਜ਼ਿੰਮੇਦਾਰੀ ਨੂੰ ਬਖੂਬੀ ਨਿਭਾਇਆ ਸੀ। ਇਸਦੇ ਬਾਅਦ ਸਹਿਵਾਗ ਨੇ ਕਿਹਾ, ”ਇਸ ਲਈ ਮੈਂ ਕਿਸੇ ਗੇਂਦਬਾਜ਼ ਨੂੰ ਪੰਜਾਬ ਟੀਮ ਦੀ ਕਪਤਾਨੀ ਸੌਂਪਣ ਦਾ ਫੈਸਲਾ ਕੀਤਾ। ਹਾਲਾਂਕਿ, ਯੁਵਰਾਜ ਸਿੰਘ ਵੀ ਸਾਡੇ ਦਿਮਾਗ ਵਿਚ ਸਨ। ਪਰ ਸਪੋਰਟ ਸਟਾਫ ਅਤੇ ਟੀਮ ਦੇ ਮਾਲਕ ਵੀ ਅਸ਼ਵਿਨ ਨੂੰ ਕਪਤਾਨ ਬਣਾਉਣਾ ਚਾਹੁੰਦੇ ਸਨ। ਯੁਵਰਾਜ ਸਿੰਘ ਮੇਰੇ ਬਹੁਤ ਚੰਗੇ ਦੋਸਤ ਹਨ ਅਤੇ ਉਨ੍ਹਾਂ ਨਾਲ ਮੇਰਾ ਵਧੀਆ ਰਿਸ਼ਤਾ ਹੈ। ਪਰ ਦੋਸਤੀ ਦੀ ਵਜ੍ਹਾ ਨਾਲ ਮੈਂ ਆਪਣੇ ਫੈਸਲੇ ਨੂੰ ਬਦਲ ਨਹੀਂ ਸਕਦਾ। ਅਸੀਂ ਲੋਕ ਅਸ਼ਵਿਨ ਨੂੰ ਅਗਲੇ ਤਿੰਨ ਤੋਂ ਚਾਰ ਸਾਲ ਤੱਕ ਕਪਤਾਨ ਬਣਾਉਣ ਦੀ ਸੋਚ ਰਹੇ ਹਾਂ।

Be the first to comment

Leave a Reply