ਗੈਰ ਅਮਰੀਕੀਆਂ ਲਈ ਬਣੇਗਾ ਨਿਗਰਾਨੀ ਕੇਂਦਰ : ਟਰੰਪ

ਵਾਸ਼ਿੰਗਟਨ -ਅਮਰੀਕੀ ਰਾਸ਼ਟਰਪਤੀ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚੌਕਸ ਹਨ। ਟਰੰਪ ਨੇ ਕੁਝ ਦਿਨ ਪਹਿਲਾਂ ਹੀ ਛੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ‘ਤੇ ਬੈਨ ਲਗਾਉਣ ਵਾਲੇ ਨਵੇਂ ਬਿਲ ‘ਤੇ ਹਸਤਾਖਰ ਕੀਤੇ ਸਨ। ਜਿਸ ਦਾ ਭਾਰੀ ਵਿਰੋਧ ਕੀਤਾ ਗਿਆ ਸੀ, ਲੇਕਿਨ ਟਰੰਪ ਨੇ ਉਨ੍ਹਾਂ ਸਭ ਦੋਂ ਦਰਕਿਨਾਰ ਕਰਦੇ ਹੋਏ ਕਿਹਾ ਸੀ ਕਿ ਇਹ ਬੁਰੇ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਰੱਖਣ ਦੇ ਲਈ ਕੀਤਾ ਗਿਆ ਹੈ। ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹੁਣ ਰਾਸ਼ਟਰਪਤੀ ਟਰੰਪ ਇਕ ਰਾਸ਼ਟਰੀ ਸਮਝੌਤੇ ‘ਤੇ ਹਸਤਾਖਰ ਕਰਕੇ ‘ਰਾਸ਼ਟਰੀ ਨਿਗਰਾਨੀ ਕੇਂਦਰ’ ਸਥਾਪਤ ਕਰਨ ਦੀ ਮਨਜ਼ੂਰੀ ਦੇ ਸਕਦੇ ਹਨ, ਜਿਸ ਨਾਲ ਅਮਰੀਕਾ ਵਿਚ ਆਉਣ ਵਾਲੇ ਪਰਵਾਸੀਆਂ ਅਤੇ ਸੈਲਾਨੀਆਂ ‘ਤੇ ਕਰੜੀ ਨਜ਼ਰ ਰੱਖੀ ਜਾ ਸਕੇਗੀ। ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸਥਾਪਤ ਕਰਨ ਦੇ ਲਈ ਯੂਨਾਈਟਡ ਸਟੇਟ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (ਡੀਐਚਐਸ) ਅਤੇ ਹੋਰ ਕਮੇਟੀਆਂ ਨੂੰ 6 ਮਹੀਨੇ ਤੱਕ ਦਾ ਸਮਾਂ ਦਿੱਤਾ ਜਾਵੇਗਾ।

Be the first to comment

Leave a Reply