ਗੋਆ ‘ਚ ਜਨਤਕ ਸਥਾਨਾਂ ‘ਤੇ ਸ਼ਰਾਬ ਪੀਣ ‘ਤੇ ਲਗੇਗੀ ਪਾਬੰਦੀ

ਪਣਜੀ, – : ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਕਿ ਸੂਬਾ ਸਰਕਾਰ ਜਨਤਕ ਸਥਾਨਾਂ ‘ਤੇ ਸ਼ਰਾਬ ਪੀਣ ‘ਤੇ ਪਾਬੰਦੀ ਕਰੇਗੀ ਤਾਂਕਿ ਲੋਕਾਂ ਵੱਲੋਂ ਹਲਚਲ ਮਚਾਉਣ ‘ਤੇ ਰੋਕ ਲਗਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨੇ ਆਬਕਾਰੀ ਐਕਟ ‘ਚ ਜ਼ਰੂਰੀ ਸੋਧ ਕੀਤੇ ਜਾਣਗੇ।
ਪਾਰੀਕਰ ਨੇ ਇਕ ਪ੍ਰੋਗਰਾਮ ‘ਚ ਕਿਹਾ ਕਿ, ਸਾਨੂੰ ਜਨਤਕ ਸਥਾਨਾਂ ‘ਤੇ ਸ਼ਰਾਬ ਪੀਣ ‘ਤੇ ਪਾਬੰਦੀ ਲਗਾਉਣ ਦੀ ਅਧਿਸੂਚਨਾ ਜਾਰੀ ਕਰਨ ਦੀ ਲੋੜ ਹੈ। ਸੂਚਨਾ ਅਕਤੂਬਰ ਤੱਕ ਜਾਰੀ ਕਰ ਦਿੱਤੀ ਜਾਵੇਗੀ ਅਤੇ ਆਬਕਾਰੀ ਕਾਨੂੰਨ ‘ਚ ਸੋਧ ਕੀਤੀ ਜਾਵੇਗੀ। ਗੋਆ ‘ਚ ਸਮੁੰਦਰੀ ਤੱਟਾਂ ਸਮੇਤ ਕੁਝ ਚੁਣੇ ਸਥਾਨਾਂ ‘ਤੇ ਸ਼ਰਾਬ ਪੀਣ ‘ਤੇ ਰੋਕ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।

Be the first to comment

Leave a Reply

Your email address will not be published.


*