ਗੌਹਰ ਖਾਨ ਨੂੰ ਸੋਸ਼ਲ ਅਕਾਉਂਟ ‘ਤੇ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ

ਮੁੰਬਈ— ਬਿੱਗ ਬੌਸ ਦੀ ਜੇਤੂ ਬਣ ਕੇ ਲੋਕਾਂ ਦਾ ਦਿਲ ਜਿੱਤਣ ਵਾਲੀ ਮਾਡਲ ਅਤੇ ਫਿਲਮ ਅਦਾਕਾਰਾ ਗੌਹਰ ਖਾਨ ਨੂੰ ਸੋਸ਼ਲ ਅਕਾਉਂਟ ‘ਤੇ ਹਾਲ ਹੀ ‘ਚ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ, ਜਿਸ ‘ਚ ਉਨ੍ਹਾਂ ਨੂੰ ਇਕ ਫਾਲੋਅਰ ਨੇ ਪਾਕਿਸਤਾਨੀ ਕਹਿ ਕੇ ਕੁਮੈਂਟ ਕੀਤਾ। ਇਹ ਟਿੱਪਣੀ ਉਸ ਸਮੇਂ ਕੀਤੀ ਗਈ, ਜਦੋਂ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨੀ ਟੀਮ ਨੂੰ ਵੱਡੇ ਆਂਕੜੇ ‘ਚ ਮਾਤ ਦਿੱਤੀ ਸੀ । ਅਸਲ ‘ਚ ਇਸ ਖੂਬਸੁਰਤ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸ ‘ਚ ਉਸ ਨੇ ਮੋਤੀ ਜੜਿਆ ਹੋਇਆ ਇਕ ਜੈਕੇਟ ਪਾਇਆ ਹੋਇਆ ਸੀ, ਇਹ ਜੈਕੇਟ ਗੌਹਰ ਨੂੰ ਉਨ੍ਹਾਂ ਦੇ ਇਕ ਦੋਸਤ ਨੇ ਗਿਫਟ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਤਸਵੀਰ ‘ਚ ਟੈਗ ਕਰਕੇ ਧੰਨਵਾਦ ਕੀਤਾ ਹੈ। ਗੌਹਰ ਦੀ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਵਲੋਂ ਲਾਈਕ ਅਤੇ ਕੁਮੈਂਟ ਦਾ ਸਿਲਸਿਲਾ ਆਮ ਹੀ ਚੱਲ ਰਿਹਾ ਸੀ ਕਿ ਉਨ੍ਹਾਂ ‘ਚ ਇਕ ਰੋਹਿਤ ਰਾਜ ਨਾਂ ਦੇ ਫਾਲੋਅਰ ਨੇ ਕੁਮੈਂਟ ਕੀਤਾ ਅਤੇ ਲਿਖਿਆ ਕਿ ਅਫਸੋਸ ਦੀ ਗੱਲ ਹੈ ਕਿ, ”ਤੁਹਾਡੀ ਟੀਮ ਹਾਰ ਗਈ ਹੈ, ਕੋਈ ਨਾ ਅਗਲੀ ਵਾਰ ਮੌਕਾ ਮਿਲ ਜਾਵੇਗਾ।”

Be the first to comment

Leave a Reply