ਗੜ੍ਹਦੀਵਾਲ ਵਿੱਚ ਅੱਜ ਸਵੇਰੇ ਤਕਰੀਬਨ 8 ਵਜੇ 55 ਸਾਲਾ ਬੰਦੇ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ

ਹੁਸ਼ਿਆਰਪੁਰ: ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲ ਵਿੱਚ ਅੱਜ ਸਵੇਰੇ ਤਕਰੀਬਨ 8 ਵਜੇ 55 ਸਾਲਾ ਬੰਦੇ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਉਸੇ ਸਾਬਕਾ ਸਰਪੰਚ ਦਾ ਰਿਸ਼ਤੇਦਾਰ ਹੈ ਜਿਸ ਨੂੰ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ 38 ਦੇ ਗੁਰਦੁਵਾਰੇ ਸਾਹਮਣੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਦੀ ਉਮਰ ਤਕਰਬੀਨ 55 ਸਾਲ ਹੈ ਤੇ ਉਸ ਦਾ ਨਾਂ ਅਮਰੀਕ ਸਿੰਘ ਦੱਸਿਆ ਜਾ ਰਿਹਾ ਹੈ। ਇਸ ਕਤਲ ਪਿੱਛੇ ਪੁਰਾਣੀ ਰੰਜਿਸ ਦੱਸੀ ਜਾ ਰਹੀ ਹੈ। ਅਮਰੀਕ ਸਿੰਘ ਸਕੂਟਰ ‘ਤੇ ਸ਼ਹਿਰ ਵਿੱਚ ਦੁੱਧ ਲੈ ਕੇ ਆਇਆ ਹੋਇਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ।ਪੁਲਿਸ ਨੇ ਚੰਡੀਗੜ੍ਹ ਵਿੱਚ ਕਤਲ ਕੀਤੇ ਸਰਪੰਚ ਬਾਰੇ ਦੱਸਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਦੋਵਾਂ ਪੱਖਾਂ ਵਿੱਚ ਦੁਸ਼ਮਣੀ ਚਲਦੀ ਆ ਰਹੀ ਹੈ। ਇਸ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਉੱਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਢਿੱਲੀ ਕਾਰਵਾਈ ਦਾ ਇਲਜ਼ਾਮ ਵੀ ਲਾਇਆ ਹੈ। ਪਰਿਵਾਰ ਨੇ ਦਸੂਹਾ ਮਾਰਗ ‘ਤੇ ਜਾਮ ਵੀ ਲਾ ਦਿੱਤਾ ਹੈ ਤੇ ਦੋ ਘੰਟਿਆਂ ਤੋਂ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।

Be the first to comment

Leave a Reply