ਗੰਗਆਲ ਪੁਲਿਸ ਨੇ ਫ਼ੌਜ ਦੇ ਇਕ ਜਵਾਨ ਨੂੰ ਅੱਠ ਕਿੱਲੋ ਹੈਰੋਇਨ ਸਮੇਤ ਕੀਤਾ ਕਾਬੂ

ਜੰਮੂ – ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ ਸੂਚਨਾ ‘ਤੇ ਗੰਗਆਲ ਪੁਲਿਸ ਨੇ ਫ਼ੌਜ ਦੇ ਇਕ ਜਵਾਨ ਨੂੰ ਅੱਠ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਹ ਜਵਾਨ ਕਸ਼ਮੀਰ ਤੋਂ ਹੈਰੋਇਨ ਲੈ ਕੇ ਲੁਧਿਆਣਾ ਜਾ ਰਿਹਾ ਸੀ।ਉਸ ਦੀ ਪਛਾਣ ਮੁਹੰਮਦ ਆਲਮ ਵਾਸੀ ਰਾਜੌਰੀ ਵਜੋਂ ਹੋਈ ਹੈ। ਜੰਮੂ ਜ਼ੋਨ ਦੇ ਆਈਜੀਪੀ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ ਲਗਪਗ 40 ਕਰੋੜ ਰੁਪਏ ਹੈ।

Be the first to comment

Leave a Reply