ਗੰਨੇ ਦੀ ਫਸਲ ਦੇ ਭਾਅ ਨੂੰ ਲੈ ਕੇ ਪੰਜਾਬ ‘ਚ ਦੋਆਬਾ ਸੰਘਰਸ਼ ਕਮੇਟੀ ਵੱਲੋਂ ਫਗਵਾੜਾ ਦੀ ਦਾਣਾ ਮੰਡੀ ‘ਚ ਧਰਨਾ

ਜਲੰਧਰ— ਗੰਨੇ ਦੀ ਫਸਲ ਦੇ ਭਾਅ ਨੂੰ ਲੈ ਕੇ ਪੰਜਾਬ ‘ਚ ਦੋਆਬਾ ਸੰਘਰਸ਼ ਕਮੇਟੀ ਵੱਲੋਂ ਫਗਵਾੜਾ ਦੀ ਦਾਣਾ ਮੰਡੀ ‘ਚ ਧਰਨਾ ਦਿੱਤਾ ਗਿਆ। ਕਿਸਾਨਾਂ ਦੇ ਮੁਤਾਬਕ ਹਾਈਕੋਰਟ ਵੱਲੋਂ ਨੈਸ਼ਨਲ ਹਾਈਵੇਅ ਨੂੰ ਰੋਕਣ ਤੋਂ ਮਨ੍ਹਾ ਕੀਤਾ ਗਿਆ ਸੀ ਅਤੇ ਜਲੰਧਰ ਕਪੂਰਥਲਾ ‘ਚ ਧਾਰਾ 144 ਲਗਾ ਦਿੱਤੀ ਗਈ, ਜਿਸ ਕਾਰਨ ਕਿਸਾਨਾਂ ਨੂੰ ਫਗਵਾੜਾ ਦੀ ਦਾਣਾ ਮੰਡੀ ‘ਚ ਧਰਨਾ ਦੇਣਾ ਪਿਆ। ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਗੰਨੇ ਦੀ ਫਸਲ ਦਾ ਭਾਅ 350 ਰੁਪਏ ਪ੍ਰਤੀ ਕੁਇੰਚਲ ਦਾ ਐਲਾਨ ਕਰੇ। ਉਥੇ ਹੀ ਜੋਨਲ ਡੀ. ਆਈ. ਜੀ. ਜਸਕਰਨ ਸਿੰਘ ਮੁਤਾਬਕ ਕਿਸਾਨਾਂ ਨੂੰ ਨੈਸ਼ਨਲ ਹਾਈਵੇਅ ‘ਤੇ ਧਰਨਾ ਨਾ ਲਗਾਉਣ ਦੀ ਅਪੀਲ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਫਗਵਾੜਾ ਦੀ ਦਾਣਾ ਮੰਡੀ ‘ਚ ਧਰਨਾ ਲਗਾਇਆ।

Be the first to comment

Leave a Reply