ਚਾਰੇ ਯੂਨੀਅਨਜ਼ ਅਣਮਿੱਥੇ ਸਮੇ ਦੇ ਧਰਨੇ ਦੇ ਨਾਲ-ਨਾਲ ਪਾਰਲੀਮੈਂਟ ਵੱਲ ਕਰਨਗੀਆਂ ਕੂਚ

ਪਟਿਆਲਾ, : ਕਿਸਾਨਾ ਦੀਆ ਚਾਰ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ , ਪੰਜਾਬ ਕਿਸਾਨ ਯੂਨੀਅਨ  ਕ੍ਰਾਂਤੀਕਾਰੀ ,ਕਿਸਾਨ ਯੂਨੀਅਨ ਪੰਜਾਬ  ਅਤੇ ਅਜਾਦ ਕਿਸਾਨ ਸੰਘਰਸ਼ ਕਮੇਟੀ ਨੇ ਇਕ ਕਿਸਾਨ ਆਗੂ ਮੁਤਾਬਿਕ ਆਲ ਇੰਡੀਆ ਕਿਸਾਨ ਸੰਘਰਸ਼ ਕੋ ਆਰਡੀਨੇਟਰ ਕਮੇਟੀ ਬਣਾ ਕੇ ਕਰਜਾ ਮੁਕਤੀ ਯਾਤਰਾ 18 ਜੁਲਾਈ ਨੂੰ ਜੰਤਰ ਮੰਤਰ ਨਵੀ ਦਿੱਲੀ  ਵਿੱਖੇ ਅਣਮਿਥੇ ਧਰਨੇ ਸ਼ਾਮਿਲ ਹੋਣ ਲਈ ਹਜਾਰਾਂ  ਕਿਸਾਨ ਪੰਜਾਬ ਤੋਂ  ਜਾਣਗੇ। ਜਗਮੋਹਨ ਸਿੰਘ  ਪਟਿਆਲਾ ਨੇ ਕਿਹਾ ਕਿ ਇੱਥੇ ਇਹ ਸੰਘਰਸ ਸਿਖਰ ਤੇ ਹੋਵੇਗਾ ਤੇ ਕਿਸਾਨ ਅਣਮਿੱਥੇ ਸਮੇ ਦੇ ਧਰਨੇ ਦੇ  ਨਾਲ ਨਾਲ ਪਾਰਲੀਮੈਂਟ ਵੱਲ ਕੂਚ ਵੀ ਕਰਨਗੇ ਤੇ ਚਾਰੇ ਯੂਨੀਅਨਜ਼ ਇਸ  ਦੀ ਅਗਵਾਹੀ ਵੀ ਕਰਨਗੀਆਂ। ਉਨ੍ਹਾਂ ਦੱਸਿਆ ਕਿ ਡਾ; ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਕੇ ਹਰ ਫ਼ਸਲ ਦਾ ਭਾਅ ਲਾਹੇਵੰਦ ਲੈਣ ਲਈ ਤੇ ਹਰ ਪ੍ਰਕਾਰ ਦੇ ਕਰਜੇ ਤੇ ਲਕੀਰ ਮਾਰਨ ਲਈ ਆਲ ਇੰਡੀਆ ਕਿਸਾਨ ਸੰਘਰਸ਼ ਕੋ ਆਰਡੀਨੇਟਰ ਕਮੇਟੀ ਵਲੋਂ ਪੂਰੇ ਜੋਸ਼ੋ ਖਰੋਸ਼ ਨਾਲ ਪੰਜਾਬ ਦੇ ਕਿਸਾਨਾਂ ਸਮੂਲੀਅਤ ਕਰਵਾਈ ਜਾਵੇਗੀ ਜਿਸ ਦੇ ਸੰਬੰਦ ਵਿਚ ਗੁਰਦੁਆਰਾ ਤੋਖਾ ਸਾਹਿਬ ਫੱਗਣਮਾਜਰਾ ਵਿਖੇ ਬਲਾਕ ਜਨਰਲ ਸਕੱਤਰ ਅਵਤਾਰ ਸਿੰਘ ਚਲੈਲਾ ਦੀ ਪ੍ਰਧਾਨਗੀ ਵਿੱਚ ਪਟਿਆਲਾ 2 ਬੀ.ਕੇ.ਯੂ ਡਕੋਦਾ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਕਿਸਾਨਾਂ ਦੇ ਕਰਜ਼ੇ ਨੂੰ ਮੁਕਤ ਕਰਨ ਲਈ 18 ਜੁਲਾਈ ਨੂੰ ਦਿੱਲੀ ਵਿਖੇ ਜੰਤਰ-ਮੰਤਰ ਸਥਾਨ ਤੇ ਜਾਣ ਲਈ ਵਿਚਾਰ ਕੀਤਾ ਗਿਆ, ਕਿਉਂਕਿ ਪੰਜਾਬ ਸਰਕਾਰ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ, ਅਤੇ ਕਿਸਾਨ ਕਰਜ਼ੇ ਦੀ ਦਲਦਲ ਵਿੱਚ ਧਸੇ ਜਾ ਰਹੇ ਹਨ। ਹਰ ਰੋਜ਼ ਤਿੰਨ-ਚਾਰ ਕਿਸਾਨ ਖ਼ੁਦਕੁਸੀਆਂ ਕਰ ਰਹੇ ਹਨ ਜੋ ਕਿ ਪੰਜਾਬ ਵਿੱਚ ਬਹੁਤ ਮੰਦਭਾਗੀ ਗੱਲ ਹੈ।ਜਿਲਾ  ਪ੍ਰਧਾਨ ਜੰਗ ਸਿੰਘ ਭਟੇੜੀ ਅਤੇ  ਜਿਲਾ  ਮੀਤ ਪ੍ਰਧਾਨ ਕਰਨੈਲ ਸਿੰਘ ਲੰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜੋ ਸਭ ਤੋਂ ਵੱਧ ਅਨਾਜ ਪੈਦਾ ਕਰਦਾ ਹੈ, ਪਰ ਇੱਥੋਂ ਦਾ ਅੰਨ ਦਾਤਾ ਕਰਜ਼ੇ ਦੀ ਮਾਰ ਨਾ ਸਹਾਰਦਾ ਹੋਇਆ ਖ਼ੁਦਕੁਸੀਆਂ ਦੇ ਰਾਹ ਤੁਰ ਪਿਆ ਹੈ ਤੇ ਸਰਕਾਰ ਮੱਗਰ ਮੱਛ ਦੇ ਅੰਜੂ ਵਹਾ ਰਹੀ ਹੈ।

Be the first to comment

Leave a Reply