ਚਾਰ ਪੁਲਸ ਮੁਲਾਜ਼ਮਾਂ ਨੇ ਬੋਨੀ ਤੋਂ ਲਗਭਗ ਸਾਢੇ ਤਿੰਨ ਘੰਟੇ ਪੁੱਛਗਿੱਛ ਕੀਤੀ

ਮੁੰਬਈ — ਦੁਬਈ ‘ਚ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਅਜੇ ਤਕ ਭਾਰਤ ਨਹੀਂ ਆਈ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ ਸ਼੍ਰੀਦੇਵੀ ਦੀ ਮੌਤ ਬਾਥਟਬ ‘ਚ ਡੁੱਬਣ ਕਾਰਨ ਹੋਈ ਹੈ। ਇਸ ਵਿਚਾਲੇ ਆ ਰਹੀਆਂ ਖਬਰਾਂ ਮੁਤਾਬਕ ਦੁਬਈ ਪੁਲਸ ਨੇ ਉਨ੍ਹਾਂ ਦੇ ਪਤੀ ਬੋਨੀ ਕਪੂਰ ਤੋਂ ਸਾਢੇ ਤਿੰਨ ਘੰਟੇ ਪੁੱਛਗਿੱਛ ਕੀਤੀ ਹੈ।
ਸੂਤਰਾਂ ਮੁਤਾਬਕ ਬੋਨੀ ਕਪੂਰ ਨੇ ਹੀ ਸਭ ਤੋਂ ਪਹਿਲਾਂ ਬਾਥਟਬ ‘ਚ ਸ਼੍ਰੀਦੇਵੀ ਨੂੰ ਬੇਹੋਸ਼ ਦੇਖਿਆ ਸੀ। ਚਾਰ ਪੁਲਸ ਮੁਲਾਜ਼ਮਾਂ ਨੇ ਬੋਨੀ ਤੋਂ ਲਗਭਗ ਸਾਢੇ ਤਿੰਨ ਘੰਟੇ ਪੁੱਛਗਿੱਛ ਕੀਤੀ, ਉਸ ਤੋਂ ਬਾਅਦ ਉਸ ਦਾ ਬਿਆਨ ਕੈਮਰੇ ਸਾਹਮਣੇ ਰਿਕਾਰਡ ਕੀਤਾ ਗਿਆ। ਪੁਲਸ ਨੇ ਤਿੰਨ ਹੋਰ ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜੋ ਸ਼੍ਰੀਦੇਵੀ ਨੂੰ ਹਸਪਤਾਲ ਲਿਜਾਂਦੇ ਸਮੇਂ ਬੋਨੀ ਨਾਲ ਸਨ। ਕਿਹਾ ਜਾ ਰਿਹਾ ਹੈ ਕਿ ਸ਼੍ਰੀਦੇਵੀ ਨੂੰ ਬੇਹੋਸ਼ ਦੇਖ ਬੋਨੀ ਨੇ ਹੀ ਉਨ੍ਹਾਂ ਤਿੰਨ ਵਿਅਕਤੀਆਂ ਨੂੰ ਬੁਲਾਇਆ ਸੀ। ਹਸਪਤਾਲ ਦੇ 2 ਡਾਕਟਰਾਂ ਤੇ 5 ਅਟੈਂਡੇਟਾਂ ਦੇ ਵੀ ਬਿਆਨ ਪੁਲਸ ਨੇ ਦਰਜ ਕੀਤੇ ਹਨ। ਸ਼੍ਰੀਦੇਵੀ ਦੁਬਈ ਆਪਣੇ ਭਤੀਜੇ ਮੋਹਿਤ ਮਾਰਵਾਹ ਦੇ ਵਿਆਹ ‘ਚ ਸ਼ਿਰਕਤ ਕਰਨ ਗਈ ਸੀ। ਵਿਆਹ ਤੋਂ ਬਾਅਦ ਸਾਰੇ ਵਾਪਸ ਆ ਗਏ ਸਨ ਪਰ ਸ਼੍ਰੀਦੇਵੀ ਉਥੇ ਰੁਕ ਗਈ ਸੀ। ਖਬਰਾਂ ਮੁਤਾਬਕ ਸ਼੍ਰੀਦੇਵੀ ਨਸ਼ੇ ਦੀ ਹਾਲਤ ‘ਚ ਸੀ ਤੇ ਇਸ ਕਾਰਨ ਉਹ ਬਾਥਟਬ ‘ਚ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ।

Be the first to comment

Leave a Reply