ਚਾਰ ਪੰਜਾਬੀ ਲੜਕਿਆਂ ਸਮੇਤ ਪੰਜ ਭਾਰਤੀ ਲੜਕਿਆਂ ਦੀ ਸ਼ਾਰਜਾਹ ਵਿਚ ਫਾਂਸੀ ਦੀ ਸਜ਼ਾ ਮੁਆਫ਼ੀ ਤੋਂ ਬਾਅਦ ਰਿਆਹ ਹੋ ਕੇ ਭਾਰਤ ਵਾਪਿਸ ਪਰਤੇ

ਪਟਿਆਲਾ;ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸ਼ਾਰਜਾਹ ਸ਼ਹਿਰ ਵਿਚ ਚਾਰ ਪੰਜਾਬੀਆਂ ਸਮੇਤ ਪੰਜ ਭਾਰਤੀਆਂ ਦੀ ਫਾਂਸੀ ਦੀ ਸਜ਼ਾ ਮੁਆਫੀ ਤੋਂ ਬਾਅਦ ਭਾਰਤ ਪਰਤ ਆਏ ਹਨ ।
ਫਾਂਸੀ ਤੋਂ ਬਚਾਏ  ਜਾਣ  ਦਾ ਮੁਆਫੀ ਨਾਮ ਸ਼ਾਰਜਾਹ ਅਦਾਲਤ ਵਿਚ  ਸਰਬੱਤ  ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ  ਐਸ ਪੀ ਸਿੰਘ ਓਬਰਾਏ ਵਲੋਂ ਅਕਤੂਬਰ ਦੇ ਮਹੀਨੇ ਦਾਖਿਲ ਕੀਤਾ ਗਿਆ ਸੀ ।
ਐੱਸ ਪੀ ਸਿੰਘ ਓਬਰਾਏ ਨੇ ਦੁਬਈ ਤੋਂ ਫੋਨ ਤੇ ਦੱਸਿਆ ਕਿ ਫਾਂਸੀ ਦੀ ਸਜ਼ਾ ਮੁਆਫ ਹੋਣ ਤੋਂ ਬਾਅਦ ਅਦਾਲਤ ਵਲੋਂ ਇਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਹ ਸਾਰੇ 6 ਸਾਲ ਤੋਂ ਜੇਲ੍ਹ ਵਿਚ ਹੀ ਸਨ । ਓਬਰਾਏ ਨੇ ਦੱਸਿਆ ਕਿ   ਇੰਡਿਯਨ consulate ਨਾਲ ਮਿਲ ਕੇ ਇਨ੍ਹਾਂ ਸਾਰੀਆਂ ਨੂੰ  ਭਾਰਤ ਭੇਜ ਦਿੱਤਾ ਗਿਆ ਹੈ ।
ਸ਼ਾਰਜਾਂਹ ਵਿਚ ਸ਼ਰਾਬ ਦੇ ਨਾਜਾਈਜ਼ ਧੰਦੇ ਵਿਚ ਲਿਪਤ ਲੋਕਾਂ ਦੇ ਆਪਸੀ ਝਗੜੇ ਵਿਚ 4 ਨਵੰਬਰ 2011 ਨੂੰ ਉੱਤਰ ਪ੍ਰਦੇਸ਼ ਆਜ਼ਮਗੜ੍ਹ ਜ਼ਿਲੇ ਦੇ ਸ਼ੇਖੂਪੁਰਾ ਪਿੰਡ ਦੇ 38 ਸਾਲਾਂ ਵਰਿੰਦਰ ਚੌਹਾਨ ਦਾ ਕਤਲ ਹੋ ਗਿਆ ਸੀ ਅਤੇ ਜਿਸ ਦੇ ਦੋਸ਼ ਵਿਚ  ਬਿਹਾਰ ਦੇ ਛਪਰਾ ਜ਼ਿਲੇ ਦੇ ਇਕ ਨਿਵਾਸੀ   ਧਰਮਿੰਦਰ, ਅਮ੍ਰਿਤਸਰ ਦੇ ਅਜਨਾਲਾ ਦੇ  ਹਰਵਿੰਦਰ ਸਿੰਘ,   ਨਵਾ ਸ਼ਹਿਰ ਦੇ ਜ਼ੀਂਸਰਾ ਪਿੰਡ ਦੇ ਰਣਜੀਤ ਰਾਮ, ਹੁਸ਼ਿਆਰਪੁਰ ਜ਼ਿਲੇ ਦੇ ਮਾਲਪੁਰ ਪਿੰਡ ਦਾ ਦਲਵਿੰਦਰ ਸਿੰਘ ਅਤੇ ਪਟਿਆਲਾ ਦੇ ਜਸੋ ਮਾਜਰਾ ਪਿੰਡ ਦੇ ਸੁੱਚਾ ਸਿੰਘ ਨੂੰ 4 ਨਵੰਬਰ2011 ਨੂੰ ਇੱਕ ਵਰਿੰਦਰ ਚੌਹਾਨ ਨੂੰ ਮਾਰਨ ਦੇ ਸ਼ਾਰਜਾਹ ਦੀ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਸਰਬੱਤ ਦਾ ਭੱਲਾ ਟਰੱਸਟ ਦੇ ਪ੍ਰਧਾਨ ਐਸ.ਪੀ. ਐਸ ਓਬਰਾਏ ਨੇ ਦੱਸਿਆ ਕਿ ਮੁਲਜ਼ਮਾਂ ਦੇ ਮਾਪਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲੇ ਦੇ ਸ਼ੇਖੂਪੁਰਾ ਪਿੰਡ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੇ ਸੰਪਰਕ ਕੀਤਾ ਤਾਂ ਬਲੱਡ ਮਨੀ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ ਜਿਸ ਤੇ ਵਰਿੰਦਰ ਚੌਹਾਨ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਨੂੰ ਮੁਆਫ ਕਰਨ ਲਈ ਮੁਆਫੀ ਪੱਤਰ ਅਦਾਲਤ ਵਿਚ ਤਸਦੀਕ ਕਰਵਾ ਕੇ ਡਾ  ਓਬਰਾਏ ਨੂੰ ਸ਼ੌਪ  ਦਿੱਤਾ।
ਇਹ ਸਮਝੌਤਾ ਅਕਤੂਬਰ ਦੇ ਮਹੀਨੇ ਹੋ ਗਿਆ ਸੀ ਜਿਸ ਦੇ ਲਈ ਡਾ  ਓਬਰਾਏ ਖ਼ੁਦ  ਉੱਤਰ ਪ੍ਰਦੇਸ਼ ਗਏ ਅਤੇ ਵਰਿੰਦਰ ਦੇ ਪਰਿਵਾਰ ਨੇ 20 ਲੱਖ ਰੁਪਏ ਬਲੱਡ ਮਨੀ  ਦਾ ਪੈਸਾ ਦਿੱਤਾ ਗਿਆ।  ਜਿਸ ਤੇ ਪਰਿਵਾਰ ਵਾਲਿਆਂ ਨੇ ਮਾਫੀ ਦਾ ਪੱਤਰ ਡਾ  ਓਬਰਾਏ ਨੂੰ ਸੋਂਪ ਦਿੱਤਾ ਸੀ।  ਮਾਫ਼ੀ ਪੱਤਰ ਸ਼ਾਰਜਾਹ ਅਦਾਲਤ ਵਿਚ ਡਾ  ਓਬਰਾਏ ਵਲੋਂ ਪੇਸ਼ ਕੀਤਾ ਗਿਆ ਸੀ . ਅਦਾਲਤ ਨੇ ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿੱਤੀ ।
ਡਾ ਓਬਰਾਏ ਨੇ ਦੱਸਿਆ ਕਿ 2 ਲੜਕੇ 19 ਅਪ੍ਰੈਲ ਨੂੰ ਏਅਰ arabia ਦੀ ਫਲਾਈਟ ਤੇ ਦਿੱਲੀ ਪੁੱਜੇ ਜਦ ਕਿ ਬਾਕੀ ਦੇ ਤਿੰਨ 20 ਅਪ੍ਰੈਲ ਨੂੰ ਦੁਬਈ ਤੋਂ ਦਿੱਲੀ ਪੁਜੇ ।
ਡਾ ਓਬਰਾਏ ਨੇ ਇੰਡਿਯਨ ਕੌਂਸਲਟ ਦੇ ਅਧਿਕਾਰੀ ਜਸਪਾਲ ਸਿੰਘ ਆਹੂਜਾ  ਦਾ ਧਨਵਾਦ ਕੀਤਾ। ਜਿਨ੍ਹਾਂ ਨੇ ਟੈਮ੍ਪਰੇਰੀ ਪਾਸਪੋਰਟ ਅਤੇ ਟਿਕਟਾਂ ਦਾ ਪ੍ਰਬੰਧ 24 ਘੰਟੇ ਦੇ ਘੱਟ ਸਮੇਂ ਵਿਚ ਕੀਤਾ ।
ਅਦਾਲਤ ਦੇ ਦਸਤਾਵੇਜ਼ਾਂ ਦੇ ਅਨੁਸਾਰ, ਨਾਜਾਇਜ਼ ਸ਼ਰਾਬ ਵੇਚਣ ਉਪਰ ਲੜਾਈ ਦੌਰਾਨ ਵਰਿੰਦਰ ਦੀ ਹੱਤਿਆ ਕੀਤੀ ਗਈ ਸੀ।  ਸਾਰੇ ਮੁਲਜ਼ਮਾਂ ਨੂੰ ਅਪਰਾਧ ਦੇ ਅਗਲੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਅਤੇ ਮੌਤ ਦੀ ਸਜ਼ਾ ਦਿੱਤੀ ਗਈ. ਉਦੋਂ ਤੋਂ ਉਹ ਸ਼ਾਰਜਾਹ ਜੇਲ੍ਹ ਵਿਚ ਬੰਦ ਸਨ. ਅਦਾਲਤ ਨੇ ਉਨ੍ਹਾਂ ਨੂੰ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਵਰਿੰਦਰ ਚੌਹਾਨ ਦੇ ਪਰਿਵਾਰ ਨਾਲ ਸਮਝੌਤਾ ਕਰਨ ਲਈ ਸਮਾਂ ਦਿੱਤਾ ਸੀ।
ਜਿਕਰਯੋਗ ਹੈ ਕਿ ਡਾ ਓਬਰਾਏ ਵਲੋਂ ਹੁਣ ਤੱਕ ਬਲੱਡ ਮਨੀ ਦੇ ਪੈਸੇ ਦਾ ਭੁਗਤਾਨ ਕਰਕੇ 88 ਵਿਅਕਤੀਆਂ ਦੀ ਜਾਨ ਬਚਾਈ ਹੈ।  ਇਨ੍ਹਾਂ ਵਿਚ11 ਪਾਕਿਸਤਾਨੀ ਨਾਗਰਿਕ, 64 ਪੰਜਾਬੀ, ਬੰਗਲਾਦੇਸ਼ ਤੋਂ ਪੰਜ, ਹੈਦਰਾਬਾਦ ਤੋਂ ਤਿੰਨ, ਹਰਿਆਣਾ, ਗੁਜਰਾਤ, ਬਿਹਾਰ, ਮਹਾਰਾਸ਼ਟਰ ਅਤੇ ਫਿਲੀਪੀਨਜ਼ ਤੋਂ ਇਕ-ਇਕ ਸ਼ਾਮਲ ਹਨ।