ਚੀਨੀ ਨੇੜੇ ਉਡਾਨ ਭਰੇ ਅਮਰੀਕੀ ਦੇ ਜਾਸੂਸੀ ਜਹਾਜ਼ ਨੂੰ ਚੀਨੀਆਂ ਨੇ ਘੇਰਿਆ

ਬੀਜਿੰਗ— ਚੀਨੀ ਸੀਮਾ ਨੇੜੇ ਉਡਾਨ ਭਰੇ ਹਨ ਅਮਰੀਕੀ ਦੇ ਜਾਸੂਸੀ ਜਹਾਜ਼ ਨੂੰ ਚੀਨੀਆਂ ਨੇ ਘੇਰ ਲਿਆ। ਦੋ ਚੀਨੀ ਚੇਂਗਟੂ-10 ਲੜਾਕੂ ਜੈੱਟਾਂ ਨੇ ਅਮਰੀਕੀ ਈ. ਪੀ. 3 ਜਾਸੂਸੀ ਜਹਾਜ਼ ਨੂੰ ਕੁਝ ਇਸ ਤਰ੍ਹਾਂ ਘੇਰਿਆ ਇਕ ਇਕ ਚੀਨੀ ਜੈੱਟ ਅਤੇ ਅਮਰੀਕੀ ਜਹਾਜ਼ ਵਿਚ ਸਿਰਫ 91 ਮੀਟਰ ਦੀ ਦੂਰੀ ਰਹਿ ਗਈ। ਇਸ ਸਥਿਤੀ ਵਿਚ ਅਮਰੀਕੀ ਜਾਸੂਸੀ ਜਹਾਜ਼ ਨੂੰ ਨਾ ਸਿਰਫ ਆਪਣੀ ਦਿਸ਼ਾ ਬਦਲਣੀ ਪਈ ਬਲਕਿ ਚੀਨੀ ਸਾਗਰ ਦੇ ਉਸ ਖੇਤਰ ਨੂੰ ਛੱਡ ਤੇ ਵਾਪਸ ਆਉਣਾ ਪਿਆ।
ਅਮਰੀਕਾ ਈ. ਪੀ. 3 ਜਾਸੂਸੀ ਜਹਾਜ਼ ਪੂਰਬੀ ਚੀਨੀ ਸਾਗਰ ਦੇ ਉੱਪਰ ਜਾਸੂਸੀ ਕਰ ਰਿਹਾ ਸੀ। ਉਸੇ ਵੇਲੇ ਚੀਨੀਆਂ ਨੇ ਉਸ ਨੂੰ ਫੜ ਲਿਆ ਅਤੇ ਘੇਰਾ ਪਾ ਲਿਆ। ਜਿਹੜੇ ਦੋ ਚੇਂਗਟੂ-10 ਜੈੱਟਾਂ ਨੇ ਅਮਰੀਕੀ ਜਹਾਜ਼ ਨੂੰ ਘੇਰਿਆ, ਉਹ ਦੋਵੇ ਹਥਿਆਰਾਂ ਨਾਲ ਲੈਸ ਅਤੇ ਅਮਰੀਕੀ ਜਹਾਜ਼ ਨੂੰ ਨਸ਼ਟ ਕਰਨ ਵਿਚ ਸਮੱਰਥ ਸਨ। ਪਰ ਅਮਰੀਕੀ ਜਹਾਜ਼ ਦੇ ਆਪਣਾ ਰਸਤਾ ਬਦਲਣ ‘ਤੇ ਉਨ੍ਹਾਂ ਨੇ ਹਮਲਾਵਰ ਰੱਵਈਆ ਨਹੀਂ ਅਪਨਾਇਆ।
ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਚੀਨ ਦੇ ਤੱਟੀ ਸ਼ਹਿਰ ਕਿੰਗਦਾਅੋ ਤੋਂ 80 ਸਮੁੰਦਰੀ ਮੀਲ (148 ਕਿਲੋਮੀਟਰ) ਦੂਰ ਦੀ ਹੈ। ਇਸ ਤੋਂ ਪਹਿਲਾਂ ਦੋ ਚੀਨੀ ਸਖੋਈ-30 ਜਹਾਜ਼ਾਂ ਨੇ ਮਈ ਮਹੀਨੇ ਵਿਚ ਇਕ ਅਮਰੀਕੀ ਜਹਾਜ਼ ਨੂੰ ਫੜਿਆ ਸੀ ਜੋ ਪੂਰਬੀ ਚੀਨੀ ਸਾਗਰ ਦੇ ਉੱਪਰ ਇੰਟਰਨੈਸ਼ਨਲ ਵਿਚ ਰੇਡੀਏਸ਼ਨ ਦਾ ਪਤਾ ਲਗਾਉਣ ਲਈ ਨਿਕਲਿਆ ਸੀ।
ਗੌਰਤਲਬ ਹੈ ਕਿ ਪੂਰਬੀ ਚੀਨੀ ਸਾਗਰ ਕਈ ਦੇਸ਼ਾਂ ਵਿਚ ਝਗੜਿਆਂ ਦਾ ਕਾਰਨ ਹੈ। ਇਸ ਸਾਗਰ ਵਿਚ ਕਈ ਥਾਵਾਂ ‘ਤੇ ਚੀਨ ਨੇ ਬਣਾਉਟੀ ਟਾਪੂਆਂ ਦਾ ਨਿਰਮਾਣ ਕਰ ਸੈਨਿਕ ਅੱਡਿਆਂ ਨਾਲ ਮਿਸਾਈਲਾਂ ਦੀ ਤੈਨਾਤੀ ਕਰ ਦਿੱਤੀ ਹੈ। ਉੱਥੇ ਅਮਰੀਕਾ ਇਸ ਜੋਨ ਵਿਚ ਕਿਸੇ ਵੀ ਸੈਨਿਕ ਤੈਨਾਤੀ ਦਾ ਵਿਰੋਧ ਕਰਦਾ ਰਿਹਾ ਹੈ। ਇਹੀ ਕਾਰਨ ਹੈ ਕਿ ਆਏ ਦਿਨ ਇਸ ਸਾਗਰ ਨੂੰ ਲੈ ਕੇ ਕਈ ਦੇਸ਼ਾਂ ਵਿਚ ਗਤੀਰੋਧ ਜਾਰੀ ਹੈ।

Be the first to comment

Leave a Reply