ਚੀਨ ਦੇ ਵਿਦੇਸ਼ ਮੰਤਰਾਲਾ ਨੇ ਭਾਰਤ ਨਾਲ ਡੋਕਲਾਮ ਵਿਵਾਦ ਰਿਪੋਰਟਾਂ ਨੂੰ ਖਾਰਿਜ ਕੀਤਾ

ਪੇਈਚਿੰਗ – ਚੀਨ ਦੇ ਵਿਦੇਸ਼ ਮੰਤਰਾਲਾ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਿਜ ਕੀਤਾ ਹੈ, ਜਿਨ੍ਹਾਂ ਅਨੁਸਾਰ ਭਾਰਤ ਨਾਲ ਡੋਕਲਾਮ ਵਿਵਾਦ ਖਤਮ ਕਰਨ ਲਈ ਪੇਈਚਿੰਗ ਨੇ ਉਸ ਨੂੰ 20 ਬਿਲੀਅਨ ਡਾਲਰ ਦਾ ਲੋਨ ਦੇਣ ਦਾ ਵਾਅਦਾ ਕੀਤਾ ਸੀ। ਇਹ ਰਿਪੋਰਟਾਂ ਚੀਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ। ਚੀਨੀ ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਖਬਰਾਂ ਨੂੰ ਲੈ ਕੇ ਸਬੰਧਿਤ ਅਧਿਕਾਰੀਆਂ ਕੋਲੋਂ ਜਾਣਕਾਰੀ ਲਈ ਹੈ ਅਤੇ ਇਹ ਰਿਪੋਰਟਾਂ ਪੂਰੀ ਤਰ੍ਹਾਂ ਫਰਜ਼ੀ ਹਨ।
ਚੀਨ ਦੇ ਵਿਦੇਸ਼ ਮੰਤਰਾਲਾ ਨੇ ਵੀ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਨੂੰ 20 ਬਿਲੀਅਨ ਡਾਲਰ ਦੇਣ ਦੀ ਗੱਲ ਗਲਤ ਹੈ। ਓਧਰ ਦੇਸ਼ ਦੇ ਸਰਕਾਰੀ ਮੀਡੀਆ ਪੀਪਲਜ਼ ਡੇਲੀ ਨੇ ਵੀ ਇਕ ਆਰਟੀਕਲ ਪ੍ਰਕਾਸ਼ਿਤ ਕਰਕੇ ਭਾਰਤ ਨੂੰ ਅਜਿਹੇ ਪੈਸੇ ਦੀ ਪੇਸ਼ਕਸ਼ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ

Be the first to comment

Leave a Reply

Your email address will not be published.


*