ਚੀਨ ਦੇ ਸ਼ਹਿਰ ਸ਼ੰਘਾਈ ‘ਚ ਕਾਨਸੁਲੇਟ ਜਨਰਲ ਵਲੋਂ ਭਾਰਤ ਦਾ 71ਵਾਂ ਆਜ਼ਾਦੀ ਦਿਹਾੜਾ ਮਨਾਇਆ

ਸ਼ੰਘਾਈ— ਚੀਨ ਦੇ ਸ਼ਹਿਰ ਸ਼ੰਘਾਈ ‘ਚ ਕਾਨਸੁਲੇਟ ਜਨਰਲ ਵਲੋਂ ਭਾਰਤ ਦਾ 71ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਨੇ ਤਿਰੰਗਾ ਲਹਿਰਾਇਆ ਅਤੇ ਮਾਣਯੋਗ ਰਾਸ਼ਟਰਪਤੀ ਜੀ ਦੇ ਭਾਸ਼ਣ ਨੂੰ ਸਭ ਨਾਲ ਸਾਂਝਾ ਕੀਤਾ। ਇਸ ਮੌਕੇ ਵੱਡੀ ਗਿਣਤੀ ‘ਚ ਭਾਰਤੀ ਭਾਈਚਾਰੇ ਦੇ ਮੈਂਬਰ ਮੌਜੂਦ ਸਨ। ‘ਭਾਰਤ-ਚੀਨ ਪਾਰਲੀਮੈਂਟ ਗਰੁੱਪ ਆਫ ਕਾਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼’ ਦੇ ਪ੍ਰਧਾਨ ਸ਼੍ਰੀ ਤਰੁਨ ਵਿਜੈ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ ਅਤੇ ਭਾਰਤੀ ਸੰਸਦ ਦੇ ਮੈਂਬਰ ਰਹਿ ਚੁੱਕੇ ਅਧਿਕਾਰੀਆਂ ਨੇ ਵੀ ਇੱਥੇ ਹਿੱਸਾ ਲਿਆ। ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਭਾਰਤ ਵਰਗਾ ਮਾਹੌਲ ਬਣ ਗਿਆ। ‘ਕਾਨਸੁਲੇਟ ਕਲਚਰ ਐਂਡ ਐਗਜ਼ੀਬੇਸ਼ਨ ਹਾਲ’ ‘ਚ ਚਾਹ-ਪਾਣੀ ਦਾ ਪ੍ਰਬੰਧ ਵੀ ਕਰਵਾਇਆ ਗਿਆ। ਸ਼ੰਘਾਈ ‘ਚ ਭਾਰਤੀ ਐਸੋਸੀਏਸ਼ਨ ਦੇ ਮੈਂਬਰ ਅਤੇ ਯੂਨੀਵਰਿਸਟੀ ਵਿਦਿਆਰਥੀ ਇੱਥੇ ਮੌਜੂਦ ਸਨ ਅਤੇ ਸਭ ਬਹੁਤ ਉਤਸ਼ਾਹਤ ਦਿਖਾਈ ਦੇ ਰਹੇ ਸਨ।

Be the first to comment

Leave a Reply