ਚੀਨ ਵਿਚ ਗਰਲਫਰੈਂਡ ਨੂੰ ਪਰਪੋਜ਼ ਕਰਨ ਦਾ ਅਨੋਖਾ ਤਰੀਕਾ ਵਾਇਰਲ ਹੋ ਰਿਹਾ

ਸ਼ੈਨਜੈਨ-  ਚੀਨ ਵਿਚ ਗਰਲਫਰੈਂਡ ਨੂੰ ਪਰਪੋਜ਼ ਕਰਨ ਦਾ ਅਨੋਖਾ ਤਰੀਕਾ ਵਾਇਰਲ ਹੋ ਰਿਹਾ ਹੈ। ਇੱਥੇ ਇਕ ਵੀਡੀਓ ਗੇਮ ਡਿਜ਼ਾਇਨਰ ਨੇ ਬਰੈਂਡ ਨਿਊ 25 ਆਈਫੋਨ ਐਕਸ ਖਰੀਦੇ ਅਤੇ ਉਸ ਨਾਲ ਦਿਲ ਦੀ ਸ਼ੇਪ ਬਣਾ ਕੇ ਆਪਣੀ ਗਰਲਫਰੈਂਡ ਨੂੰ ਪ੍ਰਪੋਜ ਕੀਤਾ। ਇਸ ਰੋਮਾਂਟਿਕ ਪਰਪੋਜ਼ਲ ਉੱਤੇ ਗਰਲਫਰੈਂਡ ਨੇ ਵੀ ਖੁਸ਼ੀ-ਖੁਸ਼ੀ ਹਾਮੀ ਭਰ ਦਿੱਤੀ।  ਫੋਨ ਦੀ ਡਿਲਿਵਰੀ ਤੋਂ ਬਾਅਦ ਚੇਨ ਨੇ ਦੋਸਤਾਂ ਨਾਲ ਮਿਲ ਕੇ ਵਿਆਹ ਦੇ ਪਰਪੋਜ਼ਲ ਦੀ ਆਪਣੀ ਯੋਜਨਾ ਨੂੰ ਜ਼ਮੀਨ ਉੱਤੇ ਉਤਾਰਣ ਦੀ ਤਿਆਰੀ ਕੀਤੀ। ਉਸ ਨੇ ਇਕ ਖਾਸ ਲੋਕੇਸ਼ਨ ਉੱਤੇ ਲਾਲ ਗੁਲਾਬ ਦੀਆਂ ਪੰਖੁੜੀਆਂ ਦੇ ਉੱਤੇ ਆਈਫੋਨ ਨਾਲ ਦਿਲ ਦੀ ਸ਼ੇਪ ਦਿੱਤੀ ਅਤੇ ਉਨ੍ਹਾਂ ਦੇ ਵਿਚਕਾਰ ਗਰਲਫਰੈਂਡ ਲਈ ਲਈ ਗਿਫਟ ਵੀ ਰੱਖਿਆ। ਚੇਨ ਨੇ ਗਰਲਫਰੈਂਡ ਦੀਆਂ ਸਹੇਲੀਆਂ ਨੂੰ ਉਸ ਨੂੰ ਇਸ ਲੋਕੇਸ਼ਨ ਉੱਤੇ ਲੈ ਕੇ ਆਉਣ ਨੂੰ ਕਿਹਾ, ਤਾਂ ਕਿ ਉਹ ਉਸ ਨੂੰ ਸਰਪ੍ਰਾਇਜ਼ ਮੈਰਿਜ ਪਰਪੋਜ਼ਲ ਦੇ ਸਕੇ। ਗਰਲਫਰੇਂਡ ਜਿਵੇਂ ਹੀ ਲੋਕੇਸ਼ਨ ਉੱਤੇ ਪਹੁੰਚੀ ਚੇਨ ਨੇ ਸਰਪ੍ਰਾਇਜ਼ ਦਿੰਦੇ ਹੋਏ ਅੰਗੇਜ਼ਮੈਂਟ ਰਿੰਗ ਦੇ ਕੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਗਰਲਫਰੈਂਡ ਨੇ ਵੀ ਇਸ ਰੋਮਾਂਟਿਕ ਪਰਪੋਜ਼ਲ ਉੱਤੇ ਹਾਮੀ ਭਰ ਦਿੱਤੀ। ਚੇਨ ਨੇ ਲੀ ਨੂੰ ਪਰਪੋਜ਼ ਕਰਨ ਲਈ ਆਈਫੋਨ ਐਕਸ ਇਸ ਲਈ ਚੁਣਿਆ ਕਿਉਂਕਿ ਉਹ ਦੋਵੇਂ ਹੀ ਮੋਬਾਇਲ ਵੀਡੀਓ ਗੇਮਸ  ਦੇ ਬਹੁਤ ਵੱਡੇ ਫੈਨ ਹਨ। ਦੋ ਸਾਲ ਪਹਿਲਾਂ ਇਨ੍ਹਾਂ ਦੋਵਾਂ ਦੀ ਮੁਲਾਕਾਤ ਵੀ ਉਸ ਮੋਬਾਇਲ ਗੇਮ ਜ਼ਰੀਏ ਹੀ ਹੋਈ ਸੀ, ਜਿਸ ਨੂੰ ਚੇਨ ਨੇ ਹੀ ਵਿਕਸਿਤ ਕੀਤਾ ਸੀ। ਇਨ੍ਹਾਂ ਦੇ ਰਿਲੇਸ਼ਨਸ਼ਿਪ ਵਿਚ ਇਹ ਇਕ ਵੱਡਾ ਹਿੱਸਾ ਹੈ।

Be the first to comment

Leave a Reply

Your email address will not be published.


*