ਚੈਂਪੀਅਨਸ ਟਰਾਫੀ ‘ਚ ਭਾਰਤੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਨਗੇ : ਗੇਲ

ਨਵੀਂ ਦਿੱਲੀ – ਜ਼ਿਆਦਾਤਰ ਭਾਰਤੀ ਬੱਲੇਬਾਜ਼ ਮੌਜੂਦਾ ਟੀ-20 ਲੀਗ ‘ਚ ਨਿਰੰਤਰ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਹਨ ਪਰ ਵੈਸਟ ਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੂੰ ਲੱਗਦਾ ਹੈ ਕਿ ਆਗਾਮੀ ਚੈਂਪੀਅਨਸ ਟਰਾਫੀ ਦੌਰਾਨ ਉਨ੍ਹਾਂ ਦੇ ਅੰਦਰ ਵਿਰੋਧੀ ਟੀਮਾਂ ਨੂੰ ਪ੍ਰੇਸ਼ਾਨੀ ਵਿਚ ਪਾਉਣ ਲਈ ਕਾਫੀ ਹਮਲਾਵਰਤਾ ਮੌਜੂਦ ਹੈ ਤੇ ਉਹ ਚੰਗਾ ਪ੍ਰਦਰਸ਼ਨ ਕਰਨਗੇ। ਵਿਰਾਟ ਕੋਹਲੀ (308), ਕੇਦਾਰ ਜਾਦਵ (267) ਤੇ ਯੁਵਰਾਜ ਸਿੰਘ (243) ਭਾਰਤੀ ਮੱਧ ਕ੍ਰਮ ਦੇ ਅਹਿਮ ਮੈਂਬਰ ਹਨ ਪਰ ਇਸ ਟੀ-20 ਲੀਗ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਪਰ ਗੇਲ ਨੇ ਕਿਹਾ ਕਿ ਇਸ ਨਾਲ ਚੈਂਪੀਅਨਸ ਟਰਾਫੀ ਵਿਚ ਕੋਈ ਪ੍ਰਭਾਵ ਨਹੀਂ ਪਵੇਗਾ। ਗੇਲ ਨੇ ਕਿਹਾ ਕਿ ਟੀ-20 ਕ੍ਰਿਕਟ ਦੀ ਚੰਗੀ ਗੱਲ ਇਹ ਹੈ ਕਿ ਇਹ ਵਨ-ਡੇ ਕ੍ਰਿਕਟ ਦੀ ਤੁਲਨਾ ਵਿਚ ਕਾਫੀ ਤੇਜ਼ ਹੈ, ਜਿਸ ਵਿਚ ਤੁਸੀਂ ਖੁਦ ਨੂੰ ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨ ਦਾ ਮੌਕਾ ਦੇ ਸਕਦੇ ਹੋ। ਇਸ ਨਾਲ ਤੁਹਾਨੂੰ ਕ੍ਰੀਜ਼ ‘ਤੇ ਜਮਣ ਲਈ ਜ਼ਿਆਦਾ ਸਮਾਂ ਮਿਲਦਾ ਹੈ। ਹੁਣ ਟੀ-20 ਲੀਗ ਖਤਮ ਹੋ ਰਿਹਾ ਹੈ ਤੇ ਉਨ੍ਹਾਂ ਦੇ (ਕੋਹਲੀ, ਜਾਧਵ) ਕੋਲ ਇਕਜੁਟ ਹੋਣ ਦਾ ਕਾਫੀ ਸਮਾਂ ਹੋਵੇਗਾ।

Be the first to comment

Leave a Reply