ਚੈਂਪੀਅਨ ਜਰਮਨੀ ਨੂੰ ਮੈਕਸਿਕੋ ਨੇ ਦਿੱਤਾ ਝਟਕਾ, ਜਰਮਨੀ ਨੂੰ 1-0 ਨਾਲ ਹਰਾਇਆ

ਮਾਸਕੋ – ਮੌਜੂਦਾ ਚੈਂਪੀਅਨ ਜਰਮਨੀ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ‘ਐਫ’ ਮੁਕਾਬਲੇ ਵਿੱਚ ਅੱਜ ਆਪਣੇ ਖ਼ਿਤਾਬ ਬਚਾਉਣ ਦੀ ਮੁਹਿੰਮ ਨੂੰ ਤਕੜਾ ਝਟਕਾ ਲੱਗਿਆ ਹੈ। ਮੈਕਸਿਕੋ ਨੇ ਉਸ ਨੂੰ 1-0 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਬਰਾਜ਼ੀਲ ਵਿੱਚ 2014 ਵਿੱਚ ਫੀਫਾ ਵਿਸ਼ਵ ਕੱਪ ਦੀ ਚੈਂਪੀਅਨ ਟੀਮ ਜਰਮਨੀ ਨੂੰ ਮੈਕਸਿਕੋ ਨੇ ਇੱਕੋ-ਇੱਕ ਗੋਲ ਨਾਲ ਹਰਾਇਆ, ਜੋ ਹਾਯਰਵਿੰਗ ਲੋਜ਼ਾਨੋ ਨੇ ਮੈਚ ਦੇ 34ਵੇਂ ਮਿੰਟ ਵਿੱਚ ਦਾਗ਼ਿਆ। ਲੁਜ਼ਨਿਕੀ ਸਟੇਡੀਅਮ ਵਿੱਚ ਮੈਕਸੀਕਨ ਟੀਮ ਦੇ ਇਸ ਗੋਲ ਮਗਰੋਂ ਦਰਸ਼ਕ ਵਿੱਚ ਜੋਸ਼ ਭਰ ਦਿੱਤਾ। ਦੂਜੇ ਹਾਫ ਵਿੱਚ ਅਲੈਕਜ਼ੈਂਡਰ ਕੋਲਾਰੋਵ ਦੇ ਫਰੀ ਕਿੱਕ ’ਤੇ ਕੀਤੇ ਗਏ ਗੋਲ ਦੀ ਮਦਦ ਨਾਲ ਸਰਬੀਆ ਨੇ ਫੀਫਾ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਕੋਸਟਾ ਰੀਕਾ ਨੂੰ 1-0 ਗੋਲ ਨਾਲ ਹਰਾ ਦਿੱਤਾ। ਰੋਮਾ ਦੇ ਡਿਫੈਂਡਰ ਨੇ ਦੂਜੇ ਹਾਫ ਵਿੱਚ ਸ਼ਾਨਦਾਰ ਯਤਨ ਕਰਕੇ ਸਰਬੀਆ ਨੂੰ ਲੀਡ ਦਿਵਾਈ। ਸਰਬੀਆ ਨੂੰ ਲੀਡ ਦੁੱਗਣੀ ਕਰਨ ਦੇ ਕਈ ਮੌਕੇ ਮਿਲੇ, ਪਰ ਉਹ ਗੋਲ ਨਹੀਂ ਕਰ ਸਕਿਆ। ਇਸ ਜਿੱਤ ਨਾਲ ਬਰਾਜ਼ੀਲ ਅਤੇ ਸਵਿੱਟਜ਼ਰਲੈਂਡ ਖ਼ਿਲਾਫ਼ ਗਰੁੱਪ ‘ਈ’ ਦੇ ਬਾਕੀ ਮੁਕਾਬਲਿਆਂ ਤੋਂ ਪਹਿਲਾਂ ਸਰਬੀਆ ਦੀ ਸਥਿਤੀ ਮਜ਼ਬੂਤ ਹੋਈ ਹੈ। ਆਜ਼ਾਦ ਦੇਸ਼ ਵਜੋਂ ਉਹ ਪਹਿਲੀ ਵਾਰ ਆਖ਼ਰੀ-16 ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗਾ। ‘ਗਰੁੱਪ ਆਫ ਡੈੱਥ’ ਕਹੇ ਜਾ ਰਹੇ ਇਸ ਗਰੁੱਪ ਵਿੱਚ ਕੋਸਟਾ ਰਿਕਾ ਨੂੰ ਹੁਣ ਬਾਕੀ ਸਾਰੇ ਮੈਚਾਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨਾ ਹਵੋਗਾ। ਸਰਬੀਆ ਦੇ ਕੋਚ ਮਿਲਾਡੈਨ ਕ੍ਰਸਤਾਜਿਚ ਨੇ ਬਰਾਨਿਸਲਾਵ ਇਵਾਨੋਵਿਚ ਨੂੰ ਉਨ੍ਹਾਂ ਦਾ 104ਵਾਂ ਕੌਮਾਂਤਰੀ ਮੈਚ ਖੇਡਣ ਦਾ ਮੌਕਾ ਦਿੱਤਾ। ਚੈਲਸੀ ਦਾ ਇਹ ਸਟਾਰ ਆਪਣੇ ਦੇਸ਼ ਲਈ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ ਹੈ। ਪਿਛਲੇ ਵਿਸ਼ਵ ਕੱਪ ਵਿੱਚ ਕੁਆਰਟਰ ਫਾਈਨਲ ਤੱਕ ਪਹੁੰਚੀ ਕੋਸਟਾ ਰੀਕਾ ਦੀ ਟੀਮ ਨੇ ਸ਼ੁਰੂਆਤ ਚੰਗੀ ਕੀਤੀ, ਪਰ ਜਿਆਂਕਾਰਲੋ ਗੋਜ਼ਾਲੇਸ ਦਾ ਹੈਡਰ ਸਿੱਧੇ ਸਰਬਿਆਈ ਗੋਲਕੀਪਰ ਦੇ ਹੱਥ ਵਿੱਚ ਗਿਆ