ਚੈਂਪੀਅਨ ਪੰਜਾਬ ਰਾਇਲਜ਼ ਨੇ ਵੀਰ ਮਰਾਠਾ ਨੂੰ 4-3 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ

ਨਵੀਂ ਦਿੱਲੀ — ਪ੍ਰੋ ਰੈਸਲਿੰਗ ਲੀਗ-3 ਵਿਚ ਐਤਵਾਰ ਨੂੰ ਸੈਸ਼ਨ ਦਾ ਸਭ ਤੋਂ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਮੌਜੂਦਾ ਚੈਂਪੀਅਨ ਪੰਜਾਬ ਰਾਇਲਜ਼ ਨੇ ਵੀਰ ਮਰਾਠਾ ਨੂੰ 4-3 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਮੁਕਾਬਲੇ ਦਾ ਨਤੀਜਾ ਆਖਰੀ ਬਾਊਟ ਵਿਚ ਨਿਕਲਿਆ, ਜਿੱਥੇ ਮੌਜੂਦਾ ਰਾਸ਼ਟਰੀ ਚੈਂਪੀਅਨ ਜਿਤੇਂਦਰ ਨੇ ਪ੍ਰਵੀਨ ਰਾਣਾ ਨੂੰ ਹਰਾ ਕੇ ਆਪਣੀ ਟੀਮ ਨੂੰ ਰੋਮਾਂਚਕ ਜਿੱਤ ਦਿਵਾ ਦਿੱਤੀ। ਫੈਸਲਾਕੁੰਨ ਬਾਊਟ ਵਿਚ 74 ਕਿ. ਗ੍ਰਾ. ਭਾਰ ਵਰਗ ਵਿਚ ਪੰਜਾਬ ਦੇ ਜਿਤੇਂਦਰ ਤੇ ਮਰਾਠਾ ਦੇ ਪ੍ਰਵੀਨ ਰਾਣਾ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ। ਪਹਿਲੇ ਹਾਫ ਤਕ ਜਿਤੇਂਦਰ ‘ਤੇ ਪ੍ਰਵੀਨ ਨੇ 4-0 ਦੀ ਬੜ੍ਹਤ ਬਣਾਈ ਪਰ ਦੂਜੇ ਹਾਫ ਵਿਚ ਜਿਤੇਂਦਰ ਨੇ ਪ੍ਰਵੀਨ ਨੂੰ 7-4 ਨਾਲ ਹਰਾ ਕੇ ਆਪਣੀ ਟੀਮ ਨੂੰ ਜੇਤੂ ਬਣਾ ਦਿੱਤਾ।

Be the first to comment

Leave a Reply