ਚੈਂਪੀਅਨ ਹੋਣ ਦੇ ਬਾਵਜੂਦ ਵੀ ਮੇਰੇ ਜੀਵਨ ਨੂੰ ਪੂਰਾ ਨਹੀਂ ਮੰਨਿਆ ਗਿਆ

ਨਵੀਂ ਦਿੱਲੀ— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸਮਾਜ ‘ਚ ਫੈਲੇ ਲਿੰਗ ਵਿਤਕਰੇ ਨੂੰ ਇਕ ਅਪਵਾਦ ਦੱਸਦੇ ਹੋਏ ਕਿਹਾ ਕਿ ਖੇਡ ਦੀ ਦੁਨੀਆ ‘ਚ ਵੀ ਉਹ ਇਸ ਬੁਰਾਈ ਤੋਂ ਬਚੀ ਨਹੀਂ ਹੈ। ਸ਼ੁੱਕਰਵਾਰ ਨੂੰ ਇਕ ਇੰਟਰਵਿਊ ਦੌਰਾਨ ਸਾਨੀਆ ਨੇ ਕਿਹਾ ਕਿ ਲਿੰਗ ਵਿਤਕਰਾ ਵਿਸ਼ਵ ਭਰ ‘ਚ ਹਰ ਜਗ੍ਹਾ ਹੈ। ਉਸ ਨੇ ਕਿਹਾ ਕਿ ਜਦੋਂ ਮੈਂ 2015 ‘ਚ ਵਿੰਬਲਡਨ ਜਿੱਤ ਕੇ ਭਾਰਤ ਵਾਪਸ ਪਰਤੀ ਸੀ ਤਾਂ ਮੈਨੂੰ ਮਾਂ ਬਣਨ ਦੀ  ਯੋਜਨਾ ਦੇ ਬਾਰੇ ‘ਚ ਪੁੱਛਿਆ ਗਿਆ ਸੀ। ਸਾਨੀਆ ਨੇ ਕਿਹਾ ਕਿ ਮੇਰੇ ਵਿਸ਼ਵ ਚੈਂਪੀਅਨ ਹੋਣ ਦੇ ਬਾਵਜੂਦ ਵੀ ਮੇਰੇ ਜੀਵਨ ਨੂੰ ਪੂਰਾ ਨਹੀਂ ਮੰਨਿਆ ਗਿਆ। ਇਹ ਮੇਰੇ ਲਈ ਲਿੰਗ ਵਿਤਕਰੇ ਦੀ ਸਭ ਤੋਂ ਵੱਡੀ ਉਦਾਹਰਣ ਸੀ। ਹੁਣ ਤੱਕ ਦੇ ਸਫਰ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲੇ ਸਮਰਥਨ ਦੇ ਬਾਰੇ ‘ਚ ਸਾਨੀਆ ਨੇ ਕਿਹਾ ਕਿ ਮੇਰੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਕਦੇ ਨਹੀਂ ਕਿਹਾ ਕਿ ਮੈਂ ਕਿਸੇ ਚੀਜ਼ ਨੂੰ ਕਰਨ ‘ਚ ਸਮਰੱਥ ਨਹੀਂ ਕਿਉਂਕਿ ਮੈਂ ਇਕ ਲੜਕੀ ਹਾਂ। ਮੈਂ ਆਪਣੇ ਸੁਪਨਿਆਂ ਨੂੰ ਪੂਰਾ ਨਹੀ ਕਰ ਸਕਦੀ।

Be the first to comment

Leave a Reply