ਚੋਣਾਂ ਵਿੱਚ ਫਸਵੇਂ ਮੁਕਾਬਲੇ ਤੋਂ ਬਾਅਦ ਕਈ ਥਾਂਵਾਂ ਉੱਤੇ ਵੋਟਾਂ ਦੀ ਦੁਬਾਰਾ ਗਿਣਤੀ

ਵੈਨਕੂਵਰ (ਸਾਂਝੀ ਸੋਚ ਬਿਊਰੋ) : ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਚੋਣਾਂ ਵਿੱਚ ਫਸਵੇਂ ਮੁਕਾਬਲੇ ਤੋਂ ਬਾਅਦ ਕਈ ਥਾਂਵਾਂ ਉੱਤੇ ਵੋਟਾਂ ਦੀ ਦੁਬਾਰਾ ਗਿਣਤੀ ਕੀਤੀ ਜਾ ਰਹੀ ਹੈ।
ਇਲੈਕਸ਼ਨ ਬੀਸੀ ਦਾ ਕਹਿਣਾ ਹੈ ਕਿ 16 ਰਾਈਡਿੰਗਜ਼ ਵਿੱਚ ਵੋਟਾਂ ਦੀ ਦੁਬਾਰਾ ਗਿਣਤੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਮਗਰੋਂ 11 ਸੀਟਾਂ ਉੱਤੇ ਲਿਬਰਲਾਂ ਨੂੰ ਲੀਡ ਮਿਲੀ ਹੈ ਤੇ ਪੰਜ ਉੱਤੇ ਐਨਡੀਪੀ ਨੇ ਕਬਜਾ ਜਮਾਇਆ ਹੈ। 9 ਮਈ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਮੁਤਾਬਕ 43 ਸੀਟਾਂ ਲਿਬਰਲਾਂ ਦੇ ਹਿੱਸੇ ਆਈਆਂ ਸਨ ਜਦਕਿ 41 ਉੱਤੇ ਐਨਡੀਪੀ ਨੂੰ ਜਿੱਤ ਹਾਸਲ ਹੋਈ ਸੀ ਬਾਕੀ ਤਿੰਨ ਉੱਤੇ ਗ੍ਰੀਨ ਪਾਰਟੀ ਨੇ ਕਬਜਾ ਜਮਾਇਆ ਸੀ।
ਇਲੈਕਸ਼ਨ ਬੀਸੀ ਨੇ ਦੱਸਿਆ ਕਿ ਦੋ ਹੋਰ ਹਲਕਿਆਂ, ਜਿਨ੍ਹਾਂ ਵਿੱਚ ਕੋਮੌਕਸ ਕਰਟਨੇ ਵੀ ਸ਼ਾਮਲ ਹੈ, ਵਿੱਚ ਵੋਟਾਂ ਦੀ ਦੁਬਾਰਾ ਗਿਣਤੀ ਦਾ ਕੰਮ ਪੂਰਾ ਹੋ ਚੁੱਕਿਆ ਹੈ। ਮੁੱਢਲੀਆਂ ਚੋਣਾਂ ਤੋਂ ਬਾਅਦ ਐਨਡੀਪੀ ਇੱਥੋਂ ਨੌਂ ਵੋਟਾਂ ਨਾਲ ਜਿੱਤੀ ਸੀ। ਮੁੜ ਹੋਈਆਂ ਚੋਣਾਂ ਤੋਂ ਬਾਅਦ ਐਨਡੀਪੀ ਉਮੀਦਵਾਰ ਰੋਨਾ-ਰੇਅ ਲੀਓਨਾਰਡ ਨੂੰ 13 ਵੋਟਾਂ ਦੀ ਲੀਡ ਮਿਲ ਗਈ ਹੈ ਹਾਲਾਂਕਿ ਇਸ ਹਲਤੇ ਦੀਆਂ ਗੈਰਹਾਜ਼ਰ ਵੋਟਾਂ ਦੀ ਗਿਣਤੀ ਅਜੇ ਹੋਣੀ ਬਾਕੀ ਹੈ।
ਇਸੇ ਦੌਰਾਨ ਵੈਨਕੂਵਰ ਦੇ ਫਾਲਸ ਕ੍ਰੀਕ ਵਿੱਚ ਵੋਟਾਂ ਦੀ ਦੁਬਾਰਾ ਹੋਈ ਗਿਣਤੀ ਕਾਰਨ ਲਿਬਰਲ ਉਮੀਦਵਾਰ ਸੈਮ ਸੁਲੀਵਾਨ ਨੂੰ 569 ਵੋਟਾਂ ਦੀ ਲੀਡ ਮਿਲੀ ਹੈ ਤੇ ਲਿਬਰਲਾਂ ਨੂੰ ਫਾਇਦਾ ਹੋਇਆ ਹੈ। ਪ੍ਰੋਵਿੰਸ ਦੇ 71 ਹਲਕਿਆਂ ਵਿੱਚ ਵੋਟਾਂ ਦੀ ਫਾਈਨਲ ਗਿਣਤੀ ਬੁੱਧਵਾਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।

Be the first to comment

Leave a Reply