ਚੋਣ ਕਮਿਸ਼ਨ ਨੇ ਸ਼ੁੱਕਰਵਾਰ ਰਾਜ ਸਭਾ ਦੀਆਂ ਇਨ੍ਹਾਂ 5 ਸੀਟਾਂ ਦੇ ਚੋਣ ਪ੍ਰੋਗਰਾਮਾਂ ਦਾ ਕੀਤਾ ਐਲਾਨ

ਨਵੀਂ ਦਿੱਲੀ— ਰਾਜ ਸਭਾ ਦੀਆਂ ਦਿੱਲੀ ਤੋਂ 3 ਸੀਟਾਂ ਸਣੇ ਉਚ ਸਦਨ ਦੀਆਂ 5 ਸੀਟਾਂ ਲਈ ਅਗਲੇ ਮਹੀਨੇ 16 ਜਨਵਰੀ ਨੂੰ ਚੋਣ ਹੋਵੇਗੀ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਰਾਜ ਸਭਾ ਦੀਆਂ ਇਨ੍ਹਾਂ 5 ਸੀਟਾਂ ਦੇ ਚੋਣ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਇਸ ਦੇ ਮੁਤਾਬਕ ਉਤਰ ਪ੍ਰਦੇਸ਼ ਦੀ ਪਹਿਲਾਂ ਤੋਂ ਹੀ ਖਾਲੀ ਇਕ ਸੀਟ ‘ਤੇ ਚੋਣ ਕਰਵਾਈ ਜਾਵੇਗੀ। ਦਿੱਲੀ ਦੀਆਂ 3 ਸੀਟਾਂ ‘ਤੇ ਕਾਂਗਰਸ ਦੇ ਜਨਾਰਦਨ ਦਿਵੇਦੀ, ਡਾ. ਕਰਨ ਸਿੰਘ ਅਤੇ ਪ੍ਰਵੇਜ਼ ਹਾਸ਼ਮੀ ਦਾ ਕਾਰਜਕਾਲ 27 ਜਨਵਰੀ ਨੂੰ ਖਤਮ ਹੋ ਰਿਹਾ ਹੈ। ਜਦਕਿ ਸਿੱਕਮ ਡੈਮੋਕ੍ਰੇਟਿਕ ਫਰੰਟ ਦੇ ਰਾਜ ਸਭਾ ਮੈਂਬਰ ਹਿਸ਼ੇ ਲਾਚੁੰਗਪਾ ਦਾ ਕਾਰਜਕਾਲ 23 ਫਰਵਰੀ ਨੂੰ ਪੂਰਾ ਹੋਵੇਗਾ। ਉਥੇ ਹੀ ਉਤਰ ਪ੍ਰਦੇਸ਼ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਮਨੋਹਰ ਪਾਰਿਕਰ ਵਲੋਂ ਇਸ ਸਾਲ 2 ਦਸੰਬਰ ਨੂੰ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀਟ ‘ਤੇ ਉਪ ਚੋਣ ਹੋਣੀ ਹੈ। ਇਨ੍ਹਾਂ 5 ਸੀਟਾਂ ਦੀ ਚੋਣ ਲਈ 29 ਦਸੰਬਰ ਨੂੰ ਨੋਟੀਫੇਕੇਸ਼ਨ ਜਾਰੀ ਕੀਤਾ ਜਾਵੇਗਾ।

Be the first to comment

Leave a Reply