ਚੋਰਾਂ ਨੂੰ ਫੜਨ ‘ਚ ਨਾਕਾਮ ਪੁਲਸ

ਮਲੋਟ- ਪੰਜਾਬ ਭਰ ‘ਚ ਪੁਲਸ ਮੁਲਾਜ਼ਮਾਂ ਵੱਲੋਂ ਕੀਤੀਆਂ ਜਾਂਦੀਆਂ ਕਥਿਤ ਤੌਰ ‘ਤੇ ਅਣਗਹਿਲੀਆਂ ਦੀਆਂ ਖਬਰਾਂ ਆਮ ਹੀ ਅਖਬਾਰਾਂ ‘ਚ ਪੜ੍ਹਨ ਅਤੇ ਦੇਖਣ ਨੂੰ ਮਿਲਦੀਆਂ ਹਨ, ਠੀਕ ਇਸੇ ਤਰ੍ਹਾਂ ਦੀ ਇਕ ਤਾਜ਼ਾ ਉਦਾਹਰਣ ਦੇਖਣ ਨੂੰ ਮਿਲ ਰਹੀ ਹੈ, ਜਿਸ ‘ਚ ਮੋਟਰਸਾਈਕਲ ਸਵਾਰ ਚੋਰਾਂ ਵੱਲੋਂ ਕੀਤੀ ਗਈ ਮੋਟਰਸਾਈਕਲ ਦੀ ਚੋਰੀ ਦਾ ਸਾਰਾ ਮਾਮਲਾ ਕੈਮਰੇ ‘ਚ ਕੈਦ ਹੋ ਗਿਆ ਹੈ ਪਰ 3 ਮਹੀਨੇ ਬੀਤਣ ਉਪਰੰਤ ਪੁਲਸ ਚੋਰਾਂ ਨੂੰ ਫੜ ਨਾ ਸਕੀ।
ਜਾਣਕਾਰੀ ਦਿੰਦੇ ਹੋਏ ਮਲੋਟ ਦੇ ਜੱਜਜੀਤ ਸਿੰਘ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਤੋਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਮੋਟਰਸਾਈਕਲ ਚੋਰਾਂ ਦੀਆਂ ਤਸਵੀਰਾਂ ਨਜ਼ਦੀਕੀ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਚੁੱਕੀਆਂ ਹਨ, ਜੋ ਕਿ ਉਹ ਪੁਲਸ ਦੇ ਹਵਾਲੇ ਕਰ ਚੁੱਕੇ ਹਨ। ਤਸਵੀਰਾਂ ‘ਚ ਚੋਰਾਂ ਦੇ ਚਿਹਰੇ ਬਿਲਕੁਲ ਸਾਫ ਨਜ਼ਰ ਆ ਰਹੇ ਹਨ ਪਰ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਕਈ ਵਾਰ ਪੁਲਸ ਥਾਣੇ ਜਾ ਕੇ ਤਫਤੀਸ਼ੀ ਅਫਸਰ ਜਰਨੈਲ ਸਿੰਘ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਹਰ ਵਾਰ ਬਸ ਇਹੀ ਕਿਹਾ ਜਾਂਦਾ ਹੈ ਕਿ ਪੁਲਸ ਮੁਲਾਜ਼ਮ ਉਨ੍ਹਾਂ ਦੇ ਕੰਮ ਲਈ ਲੱਗੇ ਹੋਏ ਹਨ, ਜਲਦ ਹੀ ਦੋਸ਼ੀਆਂ ਦੀ ਭਾਲ ਕਰ ਲਈ ਜਾਵੇਗੀ। ਉਨ੍ਹਾਂ ਪੁਲਸ ਵਿਭਾਗ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਦੀ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਦਾ ਮੋਟਰਸਾਈਕਲ ਵਾਪਸ ਦਿਵਾਇਆ ਜਾਵੇ।

Be the first to comment

Leave a Reply