ਚੋਰਾਂ ਨੇ ਕਬਰਾਂ ਵਿੱਚੋਂ ਮੁਰਦਿਆਂ ਦੇ ਸੋਨੇ ਦੇ ਦੰਦ ਚੋਰੀ ਕਰ ਲਏ!

ਪੈਰਿਸ – ਪਿਛਲੇ ਹਫਤੇ ਇਥੇ ਦੀ ਅਦਾਲਤ ਵਿੱਚ ਚਾਰ ਚੋਰਾਂ ਨੂੰ ਪੇਸ਼ ਕੀਤਾ ਗਿਆ। ਜਿਹਨਾਂ ਉਪਰ ਚੋਰੀ ਅਤੇ ਭੰਨ ਤੋੜ ਦੀਆਂ ਵਾਰਦਾਤਾਂ ਦਾ ਕੇਸ ਦਰਜ਼ ਸੀ।ਉਹ ਰਾਤ ਨੂੰ ਕਬਰਾਂ ਪੁੱਟ ਕੇ ਮੁਰਦਿਆਂ ਦੇ ਸੋਨੇ ਦੇ ਦੰਦ ਕੱਢ ਲੈਦੇ ਸਨ।ਉਹਨਾਂ ਨਾਲ ਕਬਰਾਂ ਦੀ ਦੇਖਭਾਲ ਕਰਨ ਵਾਲਾ ਇੱਕ ਵਰਕਰ ਵੀ ਮਿਲਿਆ ਹੋਇਆ ਸੀ।ਉਹਨਾਂ ਨੇ ਅੱਧੀ ਰਾਤ ਨੂੰ ਬੈਟਰੀ ਦੀ ਰੋਸ਼ਨੀ ਵਿੱਚ ਲੋਹੇ ਦੀ ਸੱਬਲ ਨਾਲ ਕੋਈ ਦਸ ਕਬਰਾਂ ਨੂੰ ਤੋੜਿਆ ।ਇਹ ਤੋੜਨ ਲਈ ਸੰਦ ਵੀ ਉਸ ਨੇ ਹੀ ਮੁਹਾਈਆ ਕਰਾਏ ਸਨ।ਇੱਕ ਮੁਰਦੇ ਦੇ ਸਰੀਰ ਨਾਲ ਖਿਲਵਾੜ ਵੀ ਕੀਤਾ ਹੋਇਆ ਸੀ।ਚੋਰਾਂ ਨੂੰ ਇਸ ਘਿਨਾਉਣੀ ਵਾਰਦਾਤ ਤਹਿਤ ਪੰਜ਼ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।ਹਾਲੇ ਮਾਨਯੋਗ ਅਦਾਲਤ ਦਾ ਫੈਸਲਾ ਆਉਣਾ ਬਾਕੀ ਹੈ।