ਚੋਰੀ ਅਤੇ ਧੋਖਾਧੜੀ ਨੂੰ ਰੋਕਣ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਦੇਖ-ਰੇਖ ‘ਚ ਨਿਲਾਮੀ ਕਰਵਾਉਣ ਦੀ ਕੀਤੀ ਮੰਗ

ਜਲੰਧਰ – ਭਾਜਪਾ ਨੇ ਰੇਤ ਖੱਡਾਂ ਦੀ ਨਿਲਾਮੀ ਦੌਰਾਨ ਚੋਰੀ ਅਤੇ ਧੋਖਾਧੜੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਦੇਖ-ਰੇਖ ‘ਚ ਨਿਲਾਮੀ ਕਰਵਾਉਣ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਦੇ ਬੁਲਾਰੇ ਨੇ ਜਾਰੀ ਕੀਤੇ ਪ੍ਰੈਸ ਨੋਟ ‘ਚ ਕਿਹਾ ਕਿ ਜੇਕਰ ਮੁੱਖ ਮੰਤਰੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਗੰਭੀਰ ਹਨ ਤਾਂ 193 ਖੱਡਾਂ ਦੀ ਨਿਲਾਮੀ ਸਿੱਧੂ ਦੀ ਦੇਖ-ਰੇਖ ‘ਚ ਕਰਵਾਉਣ। ਦੱਸਣਯੋਗ ਹੈ ਕਿ 19 ਫਰਵਰੀ ਨੂੰ 1.64 ਕਰੋੜ ਟਨ ਦੀ 48 ਰੇਤ ਖੱਡਾਂ ਅਤੇ 15 ਮਾਰਚ ਨੂੰ 2.7 ਕਰੋੜ ਟਨ ਦੀ ਸਮਰਥਾਂ ਵਾਲੀ 145 ਖੱਡਾਂ ਦੀ ਨਿਲਾਮੀ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪ ਮੰਨਿਆ ਸੀ ਕਿ ਗੈਰ ਕਾਨੂੰਨੀ ਰੇਤ ਦੀ ਖੁਦਾਈ ਨਾਲ ਸੂਬੇ ਦੀ ਸਰਕਾਰ ਨੂੰ 1500 ਕਰੋੜ ਦੇ ਰਿਵੇਨਿਊ ਦਾ ਨੁਕਸਾਨ ਹੋ ਰਿਹਾ ਹੈ। ਉਹ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਇਹ 1500 ਕਰੋੜ ਉਨ੍ਹਾਂ ਨੇ ਨੇੜਲੇ ਆਗੂਆਂ ਦੀ ਜੇਬ ‘ਚ ਆ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਖਨਨ ਮਾਫੀਆ ‘ਚ ਸ਼ਾਮਿਲ ਆਪਣੇ ਆਗੂਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਸਮੇਂ ‘ਤੇ ਤਨਖਾਹ ਨਹੀਂ ਮਿਲ ਰਹੀ। ਇਕ ਪਾਸੇ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੌਣਾ ਰੋ ਰਹੀ ਹੈ ਪਰ ਦੂਜੇ ਪਾਸੇ ਕਾਂਗਰਸ ਦੇ ਆਗੂਆਂ ਦੀ ਅਗਵਾਈ ‘ਚ ਗੈਰ ਕਾਨੂੰਨੀ ਖੁਦਾਈ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਾ ਰਹੀ ਹੈ।

Be the first to comment

Leave a Reply