ਚੰਡੀਗੜ੍ਹ ‘ਕਲੀਨ ਫਿਊਲ’ ਵਾਲਾ ਸ਼ਹਿਰ ਬਣ ਜਾਵੇਗਾ 2018 ਦੇ ਅਖੀਰ ਤੱਕ

ਚੰਡੀਗੜ੍ਹ : ਚੰਡੀਗੜ੍ਹ ‘ਕਲੀਨ ਫਿਊਲ’ ਵਾਲਾ ਸ਼ਹਿਰ ਬਣ ਜਾਵੇਗਾ। ਸਾਰੇ ਡੀਜ਼ਲ, ਪੈਟਰੋਲ ਅਤੇ ਐੱਲ. ਪੀ. ਜੀ. ਆਟੋਆਂ ਨੂੰ ਸੀ. ਐੱਨ. ਜੀ. ‘ਚ ਬਦਲ ਦਿੱਤਾ ਜਾਵੇਗਾ। ਇਹ ਹੁਕਮ ਗਵਰਨਰ ਵੀ. ਪੀ. ਸਿੰਘ ਬਦਨੌਰ ਨੇ ਸੈਕਟਰ-17 ‘ਚ ਸੀ. ਐੱਨ. ਜੀ. ਪੰਪ ਦੇ ਉਦਘਾਟਨ ਕਰਨ ਮੌਕੇ ਅਧਿਕਾਰੀਆਂ ਨੂੰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਐੱਲ. ਪੀ. ਜੀ. ਵਧੇਰੇ ਜਲਣਸ਼ੀਲ ਹੋਣ ਕਾਰਨ ਖਤਰਨਾਕ ਹੈ, ਜਦੋਂ ਕਿ ਇਸ ਦੇ ਮੁਕਾਬਲੇ ਸੀ. ਐੱਨ. ਜੀ. ਬੇਹੱਦ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਕੈਬ ਟੈਕਸੀਆਂ ਨੂੰ ਵੀ ਡੀਜ਼ਲ ਦੀ ਬਜਾਏ ‘ਕਲੀਨ ਫਿਊਲ’ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਸੀ. ਐੱਨ. ਜੀ. ਇਸ ਦਾ ਵਧੀਆ ਬਦਲ ਹੈ। ਸਟੇਟ ਟਰਾਂਸਪੋਰਟ ਅਥਾਰਟੀ (ਐੱਸ. ਟੀ. ਏ.) ਪਹਿਲਾਂ ਹੀ ਸਾਰੀਆਂ ਟੈਕਸੀਆਂ ਕਲੀਨ ਫੂਲ ‘ਚ ਬਦਲਣ ਦੀ ਸਮਾਂ ਹੱਦ ਨਿਰਧਾਰਿਤ ਕਰ ਚੁੱਕੀ ਹੈ ਅਤੇ ਸ਼ਹਿਰ ‘ਚ ਸੀ. ਐੱਨ. ਜੀ. ਪੁੱਜਣ ਦੇ ਇਕ ਸਾਲ ਬਾਅਦ ਕੋਈ ਵੀ ਡੀਜ਼ਲ ਟੈਕਸੀ ਚੰਡੀਗੜ੍ਹ ‘ਚ ਨਹੀਂ ਚੱਲ ਸਕੇਗੀ। ਹੁਣ ਸੈਕਟਰ-44 ਅਤੇ 17 ‘ਚ ਸੀ. ਐੱਨ. ਜੀ. ਪੰਪ ਸ਼ੁਰੂ ਹੋ ਗਏ ਹਨ। ਸੈਕਟਰ-37 ਦਾ ਸੀ. ਐੱਨ. ਜੀ. ਪੰਪ ਵੀ ਕੱਲ ਤੋਂ ਸ਼ੁਰੂ ਹੋ ਗਿਆ ਹੈ

Be the first to comment

Leave a Reply