ਚੰਡੀਗੜ੍ਹ ਦੀਆਂ ਸੜਕਾਂ ‘ਤੇ ਦੇਰ ਰਾਤ ਔਰਤਾਂ ਦਾ ‘ਬੇਖੌਫ ਮਾਰਚ’

ਚੰਡੀਗੜ੍ਹ  : ਸਿਟੀ ਬਿਊਟੀਫੁੱਲ ਚੰਡੀਗੜ੍ਹ ਚ ਪਿਛਲੇ ਦਿਨੀ ਆਈ.ਏ.ਐਸ ਅਧਿਕਾਰੀ ਦੀ ਬੇਟੀ ਨਾਲ ਹੋਈ ਘਟਨਾ ਤੋਂ ਬਾਅਦ ਰਾਤ ਨੂੰ ਔਰਤਾਂ ਦੇ ਘਰੋਂ ਬਾਹਰ ਜਾਣ ਦਾ ਮੁੱਦਾ ਫਿਰ ਗਰਮਾ ਗਿਆ ਹੈ ਜਿਸਨੂੰ ਹਵਾ ਦਿੱਤੀ ਕੁਝ ਸਿਆਸੀ ਨੇਤਾਵਾਂ ਦੇ ਬੇਤੁਕੇ ਬਿਆਨਾਂ ਨੇ । ਸੋਸ਼ਲ ਮੀਡੀਆ ਤੇ ਚੱਲੀ ਿੲਸ ਬਹਿਸ ਤੋਂ ਬਾਅਦ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕੁਝ ਸਮਾਜ ਸੇਵੀਆਂ ਨੇ ਸਾਂਝੇ ਤੌਰ ਤੇ ਦੇਸ਼ ਭਰ ਨੂੰ ਸੁਨੇਹਾ ਦੇਣ ਿੲਕ ਉਪਰਾਲਾ ਕੀਤਾ ਜਿਸਦੇ ਤਹਿਤ ਸੋਸ਼ਲ ਮੀਡੀਆ ਤੇ ਕੈਂਪੇਨ ਚਲਾ ਕੇ ਹੀ ਚੰਡੀਗੜ੍ਹ ਦੇ ਸ਼ਹਿਰੀਆਂ ਨੂੰ ਿੲਕੱਤਰ ਕੀਤਾ ਗਿਆ ਤੇ ਸ਼ੁੱਕਰਵਾਰ ਦੇਰ ਰਾਤ ਿੲੱਕ ਬੇਖੌਫ ਮਾਰਚ ਕੱਢਿਆ ਗਿਆ ਜੋ ਚੰਡੀਗੜ੍ਹ ਦੇ ਸਭ ਤੋਂ ਮਸ਼ਹੂਰ ਗੇੜੀ ਰੂਟ ਤੋਂ ਹੁੰਦਾ ਹੋਇਆ ਸਮਾਪਤ ਹੋਇਆ । ਿੲਸ ਮਾਰਚ ਵਿੱਚ ਨੌਜਵਾਨ ਕੁੜੀਆਂ, ਮੁੰਡੇ, ਬਜੁਰਗ ਵੀ ਸ਼ਾਮਿਲ ਹੋਏ ਤੇ ਮੀਡੀਆ ਕਰਮੀਆਂ ਵੱਲੋਂ ਵੀ ਿੲਸ ਮਾਰਚ ਦੀ ਕਵਰੇਜ ਲਈ ਭਾਰੀ ਗਿਣਤੀ ਚ ਸ਼ਮੂਲੀਅਤ ਕੀਤੀ ਗਈ । ਬੇਖੌਫ ਮਾਰਚ ਦੀ ਕੋਆਰਡੀਨੇਟਰ ਿੲਨਾਇਤ ਸਿੰਘ ਨੇ ਦੱਸਿਆ ਕਿ ਿੲਸ ਮਾਰਚ ਦਾ ਮਕਸਦ ਔਰਤਾਂ ਦੇ ਸਮਾਜ ਵਿੱਚ ਬਰਾਬਰੀ ਦੇ ਹੱਕਾਂ ਅਤੇ ਔਰਤਾਂ ਨੂੰ ਕਮਜੋਰ ਸਮਝਣ ਵਾਲੀ ਮਾਨਸਿਕਤਾ ਵਾਲੇ ਬਿਗੜੈਲ ਲੋਕਾਂ ਨੂੰ ਸਖਤ ਸੰਦੇਸ਼ ਦੇਣਾ ਹੈ ਕਿ ਔਰਤਾਂ ਵੀ ਆਪਣੇ ਹੱਕ ਲੈਣ ਜਾਣਦੀਆਂ ਨੇ ਤੇ ਉਹ ਵੀ ਅਜਾਦੀ ਦੀਆਂ ਹੱਕਦਾਰ ਨੇ ਜਿੰਨੀ ਮਰਦਾਂ ਨੂੰ ਮਿਲਦੀ ਹੈ । ਮਾਰਚ ਦੀ ਖਾਸ ਗੱਲ ਿੲਹ ਰਹੀ ਕਿ ਿੲਸ ਮਾਰਚ ਵਿੱਚ ਮਰਦਾਂ ਦੀ ਵੀ ਭਰਵੀਂ ਸ਼ਮੂਲੀਅਤ ਰਹੀ ।

Be the first to comment

Leave a Reply