ਚੰਡੀਗੜ੍ਹ ਨੇ ਕੀਤਾ ਪਰਮਿਟ ਦੇਣ ਤੋਂ ਮਨ੍ਹਾ ਤਾਂ ਮੋਹਾਲੀ ਨੇ ਕੀਤਾ ਜਾਰੀ, ਐਕਟਿਵਾ ਲੈ ਕੇ ਲੜਕੀਆਂ ਵੀ ਲਾਈਨ ‘ਚ

ਮੋਹਾਲੀ   — ਦੋ ਪਹੀਆ ਵਾਹਨਾਂ ਨੂੰ ਟੈਕਸੀ ਦਾ ਪਰਮਿਟ ਦੇਣ ਤੋਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਮਨ੍ਹਾ ਕਰਨ ਤੋਂ ਬਾਅਦ ਹੁਣ ਮੋਹਾਲੀ ਦੇ ਡੀ.ਟੀ.ਓ. ਵਿਭਾਗ ਨੇ ਇਕ ਕੰਪਨੀ ਨੂੰ ਪਰਮਿਟ ਦੇ ਦਿੱਤਾ ਹੈ, ਜਿਨ੍ਹਾਂ ‘ਚ ਹੁਣ ਤੱਕ ਲੱਗਭਗ 50 ਲੋਕਾਂ ਨੂੰ ਪਰਮਿਟ ਮਿਲ ਚੁੱਕਾ ਹੈ। ਹੁਣ ਮੋਹਾਲੀ ‘ਚ ਵੀ ਲੋਕਾਂ ਨੂੰ ਸੁਵਿਧਾ ਦੇ ਬਾਈਕ ਕੈਬ ਸਰਵਿਸ ਦਾ ਵਿਕਲਪ ਵੀ ਰਹੇਗਾ। ਇਸ ਨਾਲ ਇਥੇ ਲੋਕ ਸਸਤੇ ਰੇਟਾਂ ‘ਚ ਸਫਰ ਕਰ ਸਕਣਗੇ। ਉਥੇ ਹੀ ਉਨ੍ਹਾਂ ਨੂੰ ਜਾਮ ਵਰਗੀ ਸਥਿਤੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ। ਇਹ ਸੰਭਵ ਹੋਣ ਜਾ ਰਿਹਾ ਹੈ ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮ ਤਹਿਤ, ਜਿਸ ‘ਚ ਜ਼ਿਲਾ ਟ੍ਰਾਂਸਪੋਰਟ ਵਿਭਾਗ ਨੇ ਬਾਈਕ ਕੈਬ ਲਈ ਡ੍ਰੈੱਸ ਨਹੀਂ ਹੈ। ਹਾਲਾਂਕਿ ਜੋ ਕੰਪਨੀਆਂ ਚਲਾ ਰਹੀਆਂ ਹਨ, ਉਨ੍ਹਾਂ ਨੇ ਆਪਣਾ ਡ੍ਰੈੱਸ ਕੋਡ ਬਣਾਇਆ ਹੋਇਆ ਹੈ। ਉਨ੍ਹਾਂ ਦੇ ਹੈਲਮਟ ਤੇ ਸ਼ਰਟ ਨੂੰ ਕੁਝ ਅਲੱਗ ਬਣਾਇਆ ਗਿਆ ਹੈ। ਉਹ ਆਪਣੇ ਯਾਤਰੀਆਂ ਲਈ ਅਲੱਗ ਹੈਲਮਟ ਲੈ ਕੇ ਆਉਂਦੇ ਹਨ। ਪਤਾ ਲੱਗਾ ਹੈ ਕਿ ਦੋ ਨਾਮੀ ਕੰਪਨੀਆਂ ਮੋਬਾਇਲ ਬੇਸਡ ਐਪ ਨਾਲ ਵੀ ਇਹ ਸੁਵਿਧਾ ਦੇ ਰਹੀਆਂ ਹਨ।
5 ਔਰਤਾਂ ਨੇ ਵੀ ਕੀਤਾ ਅਪਲਾਈ
ਇਕ ਪਾਸੇ ਪੁਰਸ਼ ਹੀ ਅੱਜ ਤੱਕ ਡਰਾਈਵਰੀ ਕਰਦੇ ਹੋਏ ਨਜ਼ਰ ਆਉਂਦੇ ਸਨ ਪਰ ਹੁਣ ਤੁਸੀਂ ਔਰਤਾਂ ਨੂੰ ਵੀ ਦੋਪਹੀਆ ਵਾਹਨਾਂ ਦੀ ਡਰਾਈਵਰੀ ਕਰਦੇ ਦੇਖ ਸਕਦੇ ਹੋ।
ਡੀ.ਟੀ.ਓ. ਦਫ਼ਤਰ ‘ਚ ਹੁਣ ਤੱਕ ਲੱਗਭਗ 5 ਔਰਤਾਂ ਨੇ ਵੀ ਅਪਲਾਈ ਕੀਤਾ ਹੋਇਆ ਹੈ। ਬਾਈਕ ਦੇ ਨਾਲ ਐਕਟਿਵਾ ਨੂੰ ਵੀ ਪਰਮਿਟ ਦਿੱਤਾ ਜਾ ਰਿਹਾ ਹੈ। ਮੋਹਾਲੀ ਪਹਿਲਾ ਅਜਿਹਾ ਸ਼ਹਿਰ ਨਹੀਂ ਹੈ, ਜਿਸ ਨੇ ਸਭ ਤੋਂ ਪਹਿਲਾਂ ਅਜਿਹੀ ਅਜਿਹੀ ਸਕੀਮ ਲਾਗੂ ਕੀਤੀ ਹੈ, ਇਸ ਤੋਂ ਪਹਿਲਾਂ ਬਾਈਕ ਟੈਕਸੀ ਮਾਡਲ ਸਿਰਫ਼ ਪੰਜਾਬ ਹੀ ਨਹੀਂ ਬਲਕਿ ਹੋਰ ਸੂਬਿਆਂ ‘ਚ ਵੀ ਚਲ ਰਹੀ ਹੈ। ਇਨ੍ਹਾਂ ‘ਚ ਰਾਜਸਥਾਨ, ਗੋਆ, ਗੁਜਰਾਤ, ਨੋਇਡਾ, ਗੁਰੂਗ੍ਰਾਮ, ਬੈਂਗਲੁਰੂ ਤੇ ਗਾਜ਼ੀਆਬਾਦ ‘ਚ ਵੀ ਇਹ ਮਾਡਲ ਸਫਲ ਰਿਹਾ ਹੈ।

Be the first to comment

Leave a Reply