ਚੰਡੀਗੜ੍ਹ ਪੁਲਸ ਦੇ 1380 ਹੋਮਗਾਰਡ ਜਵਾਨਾਂ ‘ਚ ਖੁਸ਼ੀ ਦੀ ਲਹਿਰ

ਚੰਡੀਗੜ੍ਹ    : ਯੂ. ਟੀ. ਪੁਲਸ ‘ਚ ਤਾਇਨਾਤ ਹੋਮਗਾਰਡਾਂ ਦੀ ਤਨਖਾਹ ਵਧਾਉਣ ਲਈ ਗ੍ਰਹਿ ਮੰਤਰਾਲਾ ਨੇ ਮੋਹਰ ਲਾ ਦਿੱੱਤੀ ਹੈ। ਗ੍ਰਹਿ ਮੰਤਰਾਲਾ ਨੇ 2 ਅਗਸਤ ਨੂੰ ਹੋਮਗਾਰਡਾਂ ਦੀ ਤਨਖਾਹ ਵਧਾਉਣ ਦੇ ਹੁਕਮ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਾਰੀ ਕਰ ਦਿੱਤੇ ਹਨ। ਗ੍ਰਹਿ ਮੰਤਰਾਲਾ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਇਹ ਹੁਕਮ 4 ਮਈ, 2016 ਤੋਂ ਲਾਗੂ ਹੋਣਗੇ। ਉਥੇ ਹੀ ਗ੍ਰਹਿ ਮੰਤਰਾਲਾ ਵਲੋਂ ਹੋਮਗਾਰਡਾਂ ਦੀ ਤਨਖਾਹ ਵਧਾਉਣ ਦੇ ਹੁਕਮ ਤੋਂ ਬਾਅਦ ਚੰਡੀਗੜ੍ਹ ਪੁਲਸ ਦੇ 1380 ਹੋਮਗਾਰਡ ਜਵਾਨਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹੋਮਗਾਰਡ ਜਵਾਨ ਤਨਖਾਹ ਵਧਾਉਣ ਲਈ ਉਚ ਅਫਸਰਾਂ ਤਕ ਕਈ ਵਾਰ ਗੁਹਾਰ ਲਾ ਚੁੱਕੇ ਸਨ ਪਰ ਕੋਈ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ ਸੀ।
2015 ‘ਚ ਸੁਪਰੀਮ ਕੋਰਟ ਨੇ ਹੋਮਗਾਰਡ ਜਵਾਨਾਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹੁਕਮ ਦਿੱਤੇ ਹਨ ਕਿ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਹੋਮਗਾਰਡ ਦੀ ਸ਼ੁਰੂਆਤੀ ਤਨਖਾਹ ਪੁਲਸ ਕਾਂਸਟੇਬਲ ਦੇ ਬੇਸਿਕ ਤਨਖਾਹ ਦੇ ਬਰਾਬਰ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਇਹ ਹੁਕਮ ਤਾਂ ਲਾਗੂ ਕਰ ਦਿੱਤਾ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਨਹੀਂ ਕੀਤਾ ਸੀ। ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਵੀ ਹੋਮਗਾਰਡਾਂ ਦੀ ਤਨਖਾਹ ਵਧਾਉਣ ਦਾ ਮੁੱਦਾ ਚੁੱਕਿਆ ਸੀ।

Be the first to comment

Leave a Reply