ਚੰਡੀਗੜ੍ਹ ਪੜ੍ਹਦੀ ਬੇਟੀ ਨੂੰ ਚੰਡੀਗੜ੍ਹ ਛੱਡ ਕੇ ਵਾਪਸ ਫਾਜ਼ਿਲਕਾ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਦੀ ਮੌਤ

ਮੰਡੀ ਲਾਧੂਕਾ — ਸੋਮਵਾਰ ਦੀ ਰਾਤ ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਸਥਿਤ ਪਿੰਡ ਬੱਘੇ ਕੀ ਉਤਾੜ ਨਜ਼ਦੀਕ ਹੋਏ ਭਿਆਨਕ ਸੜਕ ਹਾਦਸੇ ਵਿੱਚ ਫਾਜ਼ਿਲਕਾ ਵਾਸੀ ਪੱਤਰਕਾਰ ਪਵਨ ਧੂੜੀਆ, ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸੁਭਾਗਿਆ ਅਤੇ ਲੈਕਚਰਾਰ ਅਸ਼ੋਕ ਮਦਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੱਤਰਕਾਰ ਪਵਨ ਧੂੜੀਆ ਆਪਣੀ ਚੰਡੀਗੜ੍ਹ ਪੜ੍ਹਦੀ ਬੇਟੀ ਨੂੰ ਚੰਡੀਗੜ੍ਹ ਛੱਡ ਕੇ ਵਾਪਸ ਫਾਜ਼ਿਲਕਾ ਪਰਤ ਰਹੇ ਸਨ ਕਿ ਪਿੰਡ ਬੱਘੇ ਕੀ ਉਤਾੜ ਨਜ਼ਦੀਕ ਅਚਾਨਕ ਇਕ ਬਲਦ ਉਨ੍ਹਾਂ ਦੀ ਕਾਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਕਾਰ ਬੇਕਾਬੂ ਹੋ ਗਈ ਅਤੇ ਇਕ ਕੈਂਟਰ ਵਿੱਚ ਜਾ ਵੱਜੀ, ਜਿਸ ਕਾਰਨ ਕਾਰ ਸਵਾਰ ਤਿੰਨੇ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਜਲਾਲਾਬਾਦ ਵਿਖੇ ਲਿਆਂਦਾ ਗਿਆ ਅਤੇ ਬਾਅਦ ਵਿੱਚ ਪੋਸਟ ਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਗਿਆ।

Be the first to comment

Leave a Reply