ਚੰਡੀਗੜ੍ਹ ਹਵਾਈ ਅੱਡੇ ‘ਤੇ ਯਾਤਰੀਆਂ ਲਈ ਮੁਫਤ ‘ਵਾਈ-ਫਾਈ’ ਦੀ ਸਹੂਲਤ

ਚੰਡੀਗੜ੍ਹ  : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਯਾਤਰੀਆਂ ਲਈ ਮੁਫਤ ‘ਵਾਈ-ਫਾਈ’ ਦੀ ਸਹੂਲਤ ਸ਼ੁਰੂ ਹੋ ਗਈ ਹੈ। ਹਵਾਈ ਅੱਡਾ ਅਥਾਰਟੀ ਵਲੋਂ ‘ਵਾਈ-ਫਾਈ’ ਲਾਉਣ ਦਾ ਕੰਮ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ। ਯਾਤਰੀ ਹਵਾਈ ਅੱਡੇ ‘ਤੇ ਮੁਫਤ ਵਾਈ-ਫਾਈ ਸਹੂਲਤ ਦਾ ਲਾਭ ਲੈ ਸਕਦੇ ਹਨ। ਹਵਾਈ ਅੱਡੇ ‘ਤੇ ਬੀ. ਐੱਸ. ਐੱਨ. ਐੱਲ. ਵਲੋਂ ਇਹ ਸਹੂਲਤ ਮੁਹੱਈਆ ਕਰਵਾਈ ਗਈ ਹੈ। ਯਾਤਰੀ ਸ਼ੁਰੂਆਤੀ 20 ਮਿੰਟ ਤਕ ਇਸ ਦਾ ਲਾਭ ਲੈ ਸਕਦੇ ਹਨ। ਇਸ ਦੇ ਬਾਅਦ ਆਨਲਾਈਨ ਰੀਚਾਰਜ ਕਰਕੇ ਯਾਤਰੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਇਹ ਯਾਤਰੀਆਂ ਨੂੰ ਹਵਾਈ ਅੱਡਾ ਖੇਤਰ ‘ਚ ਹੀ ਮੁਹੱਈਆ ਹੋਵੇਗੀ। ਬੀ. ਐੱਸ. ਐੱਨ. ਐੱਲ. ਚੰਡੀਗੜ੍ਹ ਡਿਸਟ੍ਰਿਕ ਦੇ ਜਨਰਲ ਮੈਨੇਜਰ ਜੇ. ਐੱਸ. ਸਹੋਤਾ ਨੇ ਦੱਸਿਆ ਕਿ ਸ਼ੁਰੂਆਤੀ ਸਹੂਲਤ ਲਈ ਯਾਤਰੀ ਨੂੰ ਆਪਣਾ ਮੋਬਾਇਲ ਨੰਬਰ ਰਜਿਸਟ੍ਰਡ ਕਰਵਾਉਣਾ ਹੋਵੇਗਾ। ਉਸ ਦੇ ਬਾਅਦ ਯਾਤਰੀ ਕੋਲ ਇਕ ਓ. ਟੀ. ਨੰਬਰ ਆਏਗਾ। ਜੇਕਰ ਯਾਤਰੀ ਜ਼ਿਆਦਾ ਵਾਈ-ਫਾਈ ਵਰਤਣਾ ਚਾਹੁੰਦਾ ਹੈ ਤਾਂ ਉਹ ਆਨਲਾਈਨ ਰੀਚਾਰਜ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ।

Be the first to comment

Leave a Reply