ਚੰਨਾ ਮੇਰਿਆ’ ਅੱਜ 14 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ

ਜਲੰਧਰ— ਪਿਛਲੇ ਕਈ ਹਫ਼ਤਿਆਂ ਤੋਂ ਪ੍ਰਚਾਰ ਅਧੀਨ ਪੰਜਾਬੀ ਫ਼ਿਲਮ ‘ਚੰਨਾ ਮੇਰਿਆ’ ਅੱਜ 14 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਸੋਸ਼ਲ ਮੀਡੀਆ ‘ਤੇ ਜਿੰਨਾ ਪ੍ਰਚਾਰ ਦੇਖਣ ਨੂੰ ਮਿਲਿਆ, ਓਨਾ ਅੱਜ ਤੱਕ ਸ਼ਾਇਦ ਹੀ ਕਿਸੇ ਫ਼ਿਲਮ ਦਾ ਹੋਇਆ ਹੋਵੇ। ਪੰਜਾਬ ਦੇ ਲਗਭਗ ਹਰ ਰਾਜ ਮਾਰਗ ‘ਤੇ ਇਸ ਫ਼ਿਲਮ ਦੀਆਂ ਵੱਡੀਆਂ ਫਲੈਕਸਾਂ ਤੇ ਹਰ ਜਨਤਕ ਥਾਂ ‘ਤੇ ਫ਼ਿਲਮ ਦੇ ਪੋਸਟਰ ਲੱਗੇ ਹੋਏ ਦਿਸਦੇ ਹਨ।ਚੰਨਾ ਮੇਰਿਆ’ ਫ਼ਿਲਮ ਰਾਹੀਂ ਪੰਜਾਬੀ ਸਿਨੇਮੇ ਨੂੰ ਤਿੰਨ ਨਵੇਂ ਚਿਹਰੇ ਮਿਲਣ ਜਾ ਰਹੇ ਹਨ। ਗਾਇਕ ਨਿੰਜਾ ਤੇ ਅੰਮ੍ਰਿਤ ਮਾਨ, ਜਿਨ੍ਹਾਂ ਦਾ ਪੰਜਾਬੀ ਗਾਇਕੀ ‘ਚ ਚੋਖਾ ਨਾਂ ਹੈ, ਨੂੰ ਇਸ ਫ਼ਿਲਮ ਰਾਹੀਂ ਬਤੌਰ ਅਦਾਕਾਰ ਜਲਵਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਕਈ ਸੀਰੀਅਲਾਂ ਰਾਹੀਂ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਪਾਇਲ ਰਾਜਪੂਤ ਇਸ ਫ਼ਿਲਮ ਰਾਹੀਂ ਵੱਡੇ ਪਰਦੇ ‘ਤੇ ਹਾਜ਼ਰੀ ਲਵਾਉਣ ਜਾ ਰਹੀ ਹੈ।

Be the first to comment

Leave a Reply