ਚੱਕ ਜਮਾਲਗੜ ਵਿਖੇ ਉੱਦਮੀ ਨੌਜਵਾਨਾਂ ਨੇ ਪਿੰਡ ਨੂੰ ਹਰਿਆ ਭਰਿਆ ਬਣਾਈ ਰੱਖਣ ਲਈ ਛਾਂਦਾਰ , ਫਲਦਾਰ ਅਤੇ ਸਜਾਵਟੀ ਪੌਦੇ ਲਗਾਏ

ਗੁਰੂਹਰਸਹਾਏ/ਫਿਰੋਜ਼ਪੁਰ,: ਪਿੰਡ ਚੱਕ ਜਮਾਲਗੜ ਵਿਖੇ ਉੱਦਮੀ ਨੌਜਵਾਨਾਂ ਨੇ ਪਿੰਡ ਨੂੰ ਹਰਿਆ ਭਰਿਆ ਬਣਾਈ ਰੱਖਣ ਲਈ ਛਾਂਦਾਰ , ਫਲਦਾਰ ਅਤੇ ਸਜਾਵਟੀ ਪੌਦੇ ਲਗਾਏ ।ਬਾਬਾ ਮਹਿੰਦਰ ਪਾਲ ਸਪੋਰਟਸ ਕਲੱਬ ਨਾਲ ਸਬੰਧਿਤ ਨੌਜਵਾਨਾਂ ਨੇ ਪੰਚਾਇਤ ਨੂੰ ਨਾਲ ਲੈ ਕੇ ਗਲੀਆਂ ਬਜਾਰਾਂ ਅਤੇ ਸਰਕਾਰੀ ਸਕੂਲ ਵਿੱਚ ਪੌਦੇ ਲਗਾਏ । ਇਸ ਸਮੇਂ ਸੁਖਦੇਵ ਸਿੰਘ ਸਰਪੰਚ ਨੇ ਕਿਹਾ ਕਿ ਰੁੱਖਾਂ ਦੀ ਹਰਿਆਲੀ ਵਿੱਚ ਮਨੁੱਖ ਤੰਦਰੁਸਤ ਰਹਿੰਦਾ ਹੈ । ਪਵਨ ਕੰਬੋਜ ਨੇ ਕਿਹਾ ਕਿਹਾ ਰੁੱਖ ਸਾਨੂੰ ਛਾਂ , ਲੱਕੜ , ਫਲਾਂ ਤੋਂ ਇਲਾਵਾ ਜੀਵਨ ਲਈ ਜਰੂਰੀ ਆਕਸੀਜਨ ਦਿੰਦੇ ਹਨ । ਇਸ ਸਮੇਂ ਮਹਿੰਦਰ ਸਿੰਘ ਪੰਚ , ਸੁਖਦੇਵ ਸਿੰਘ ਵਿੱਕੀ , ਨਿਸ਼ੂ , ਸਿਮਰਾ, ਮਿੰਟੂ , ਬੱਬੂ ਠੇਕੇਦਾਰ , ਡਾ ਜਸਵੰਤ, ਵਿੱਕੀ , ਗੋਰਾ, ਅਜੇ , ਛਿੰਦੂ , ਸਚਿਨ, ਅਮਨ , ਪ੍ਰਿੰਸ, ਮਲਕੀਤ , ਅਨੁ , ਸੁਖਦੇਵ ਜੇ ਈ , ਪੰਕਜ , ਸ਼ਾਲੂ , ਮਨਦੀਪ , ਪਾਰਸ , ਸੋਨੂੰ ਕੰਬੋਜ ਤੋਂ ਇਲਾਵਾ ਹੋ ਹੋਰ ਵੀ ਪਤਵੰਤੇ ਮੌਜੂਦ ਸਨ

Be the first to comment

Leave a Reply