ਛੇ ਸਾਲ ਪਹਿਲਾਂ ਅੱਜ ਹੀ ਵੀਰੂ ਦਾ ਕ੍ਰਿਕਟ ਕਾਰਨਾਮਾ ਸਿਰ ਚੜ੍ਹ ਕੇ ਬੋਲਿਆ ਸੀ

ਨਵੀਂ ਦਿੱਲੀ— ਛੇ ਸਾਲ ਪਹਿਲਾਂ ਅੱਜ (8 ਦਸੰਬਰ 2011) ਹੀ ਵੀਰੂ ਦਾ ਕ੍ਰਿਕਟ ਕਾਰਨਾਮਾ ਸਿਰ ਚੜ੍ਹ ਕੇ ਬੋਲਿਆ ਸੀ। ਵੈਸਟਇੰਡੀਜ਼ ਖਿਲਾਫ ਵਰਿੰਦਰ ਸਹਿਵਾਗ ਦੇ ਧਮਾਕੇ ਤੋਂ ਇੰਦੌਰ ਦਾ ਹੋਲਕਰ ਸਟੇਡੀਅਮ ਗੂੰਜ ਉਠਿਆ ਸੀ। ਤਦ ਉਨ੍ਹਾਂ ਨੇ ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਖੇਡੀ ਸੀ।
ਸਹਿਵਾਗ ਦੋ ਸਾਲ ਤੋਂ ਵੀ ਘੱਟ ਸਮੇਂ ਵਿਚ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਵਨਡੇ ਵਿਚ ਦੋਹਰਾ ਸੈਂਕੜਾ (149 ਗੇਂਦਾਂ ਵਿਚ 219 ਦੌੜਾਂ) ਬਣਾਉਣ ਵਾਲੇ ਸਿਰਫ਼ ਦੂਜੇ ਬੱਲੇਬਾਜ਼ ਬਣ ਗਏ ਸਨ। ਸਚਿਨ ਨੇ 24 ਫਰਵਰੀ 2010 ਨੂੰ ਗਵਾਲੀਅਰ ਦੇ ਕੈਪਟਨ ਰੂਪ ਸਿੰਘ ਸਟੇਡੀਅਮ ਵਿਚ (ਸਾਊਥ ਅਫਰੀਕਾ ਖਿਲਾਫ) ਵਨਡੇ ਇਤਿਹਾਸ ਦਾ ਪਹਿਲਾ ਦੋਹਰਾ ਸੈਂਕੜਾ (147 ਗੇਂਦਾਂ ਉੱਤੇ 200 ਤੇ ਨਾਟਆਊਟ) ਲਗਾਇਆ ਸੀ।ਸਹਿਵਾਗ ਦੇ ਸਰਵਸ੍ਰੇਸ਼ਠ ਸਕੋਰ ਦਾ ਰਿਕਾਰਡ ਤਿੰਨ ਸਾਲ ਬਾਅਦ ਟੁੱਟਿਆ, ਜਦੋਂ 13 ਨਵੰਬਰ 2014 ਨੂੰ ਰੋਹਿਤ ਸ਼ਰਮਾ ਨੇ ਕੋਲਕਾਤਾ ਵਿਚ ਸ਼੍ਰੀਲੰਕਾ ਖਿਲਾਫ 264 ਦੌੜਾਂ ਦੀ ਅਨੌਖੀ ਪਾਰੀ ਖੇਡੀ। ਖਾਸ ਗੱਲ ਇਹ ਵੀ ਸੀ ਕਿ ਸਹਿਵਾਗ ਨੇ ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ ਤੂਫਾਨੀ ਬੱਲੇਬਾਜ਼ੀ ਕੀਤੀ ਸੀ।ਸਹਿਵਾਗ ਨੇ ਆਪਣੀ ਦਮਦਾਰ ਪਾਰੀ ਵਿਚ 7 ਛੱਕੇ ਅਤੇ 25 ਚੌਕੇ ਲਗਾਏ ਸਨ। ਮਜ਼ੇਦਾਰ ਗੱਲ ਇਹ ਹੈ ਕਿ 47ਵੇਂ ਓਵਰ ਵਿਚ ਕੈਚ ਕੀਤੇ ਜਾਣ ਦੇ ਬਾਅਦ ਸਹਿਵਾਗ ਫੀਲਡਿੰਗ ਕਰਨ ਮੈਦਾਨ ਉੱਤੇ ਨਹੀਂ ਉਤਰੇ ਸਨ। ਸਹਿਵਾਗ ਨੇ ਭਾਰਤੀ ਪਾਰੀ ਦੇ 44ਵੇਂ ਓਵਰ ਵਿਚ ਆਂਦਰੇ ਰਸੇਲ ਦੀ ਗੇਂਦ ਨੂੰ ਸਕਵਾਇਰ ਕੱਟ ਕਰਕੇ ਚੌਕਾ ਬਟੋਰ ਕੇ ਦੋਹਰਾ ਸੈਂਕੜਾ ਪੂਰਾ ਕੀਤਾ।

Be the first to comment

Leave a Reply