ਜਡੇਜਾ ਨੇ ਧੰਨਜੈ ਡਿਸਿਲਵਾ ਦੇ ਵਿਕਟ ਦੇ ਨਾਲ 150 ਟੈਸਟ ਵਿਕਟਾਂ ਝਟਕਨ ਦੀ ਉਪਲਬਧੀ ਹਾਸਲ ਕੀਤੀ

ਕੋਲੰਬੋ— ਰਵਿੰਦਰ ਜਡੇਜਾ ਨੇ ਅੱਜ ਇੱਥੇ ਸ਼੍ਰੀਲੰਕਾ ਦੇ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਧੰਨਜੈ ਡਿਸਿਲਵਾ ਦੇ ਵਿਕਟ ਦੇ ਨਾਲ 150 ਟੈਸਟ ਵਿਕਟਾਂ ਝਟਕਨ ਦੀ ਉਪਲਬਧੀ ਹਾਸਲ ਕੀਤੀ। ਭਾਰਤੀ ਗੇਂਦਬਾਜ਼ਾਂ ‘ਚ ਸਿਰਫ ਰਵੀਚੰਦਰਨ ਅਸ਼ਵਿਨ ਨੇ ਹੀ ਉਨ੍ਹਾਂ ਤੋਂ ਘੱਟ ਮੈਚਾਂ ‘ਚ 150 ਵਿਕਟਾਂ ਹਾਸਲ ਕੀਤੀਆਂ ਹਨ।

ਜਡੇਜਾ ਨੇ ਆਪਣੇ 32ਵੇਂ ਮੈਚ ‘ਚ ਇਹ ਉਪਲਬਧੀ ਹਾਸਲ ਕੀਤੀ ਜਦਕਿ ਅਸ਼ਵਿਨ ਨੇ 29ਵੇਂ ਮੈਚ ‘ਚ ਇਹ ਕਾਰਨਾਮਾ ਕਰ ਦਿੱਤਾ ਸੀ। ਸਾਬਕਾ ਮਹਾਨ ਸਪਿਨਰਾਂ ਇਰਾਪੁੱਲੀ ਪ੍ਰਸੰਨਾ ਅਤੇ ਅਨਿਲ ਕੁੰਬਲੇ ਨੇ 34 ਮੈਚਾਂ ‘ਚ ਇਹ ਉਪਲਬਧੀ ਹਾਸਲ ਕੀਤੀ ਸੀ ਜਦਕਿ ਹਰਭਜਨ ਸਿੰਘ ਨੇ 35 ਮੈਚਾਂ ‘ਚ 150 ਵਿਕਟਾਂ ਹਾਸਲ ਕੀਤੀਆਂ ਸਨ। ਜਡੇਜਾ ਹਾਲਾਂਕਿ 150 ਵਿਕਟਾਂ ਦੀ ਉਪਲਬਧੀ ਹਾਸਲ ਕਰਨ ਵਾਲੇ ਭਾਰਤੀ ਸਪਿਨਰਾਂ ‘ਚੋਂ ਸਭ ਤੋਂ ਅੱਗੇ ਹਨ। ਉਨ੍ਹਾਂ ਵੀਨੂੰ ਮਾਂਕੜ (40 ਟੈਸਟ), ਬਿਸ਼ਨ ਸਿੰਘ ਬੇਦੀ (41 ਟੈਸਟ) ਅਤੇ ਰਵੀ ਸ਼ਾਸਤਰੀ (78) ਨੂੰ ਪਿੱਛੇ ਛੱਡਿਆ ਹੈ।

Be the first to comment

Leave a Reply