ਜਦੋਂ ਭਲਕੇ ਦੋਵੇਂ ਆਗੂ ਪਹਿਲੀ ਵਾਰ ਮਿਲਣਗੇ ਤਾਂ ਰਣਨੀਤਕ ਪਹਿਲੂ ਵਿਚਾਰੇ ਜਾਣਗੇ – ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਚਾ ਮਿੱਤਰ ਕਰਾਰ ਦਿੰਦਿਆਂ ਕਿਹਾ ਹੈ ਕਿ ਜਦੋਂ ਭਲਕੇ ਦੋਵੇਂ ਆਗੂ ਪਹਿਲੀ ਵਾਰ ਮਿਲਣਗੇ ਤਾਂ ਰਣਨੀਤਕ ਪਹਿਲੂ ਵਿਚਾਰੇ ਜਾਣਗੇ।  ਅਮਰੀਕੀ ਰਾਸ਼ਟਰਪਤੀ ਨੇ ਅੱਜ ਆਪਣੇ ਟਵਿੱਟਰ ਅਕਾਊਂਟ ਉੱਤੇ ਲਿਖਿਆ ਹੈ ਕਿ ਸੋਮਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਵਾਈਟ ਹਾਊਸ ਪੱਬਾਂ ਭਾਰ ਹੈ। ਸੱਚੇ ਮਿੱਤਰ ਦੇ ਨਾਲ ਅਹਿਮ ਰਣਨੀਤਕ ਮਸਲੇ ਵਿਚਾਰੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਵੱਲੋਂ ਨਿਜੀ ਤੌਰ ਉੱਤੇ ਕੀਤੇ ਸਵਾਗਤ ਲਈ ਧੰਨਵਾਦ ਕਰਦਿਆਂ ਗਰਮਜੋ਼ਸੀ ਵਿੱਚ ਹੁੰਗਾਰਾ ਭਰਿਆ ਹੈ ਅਤ ਕਿਹਾ ਕਿ ਹੈ ਕਿ ਉਹ ਵੀ ਭਲਕੇ ਵਾਈਟ ਹਾਊਸ ਹੋਣ ਵਾਲੀ ਮੀਟਿੰਗ ਪ੍ਰਤੀ ਗੰਭੀਰ ਹਨ। ਵਾਈਟ ਹਾਉੂਸ ਵਿੱਚ ਇੱਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਵਿਸ਼ੇਸ਼ ਬਣਾਉਣ ਲਈ ਹਰ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿ ਕਿਸੇ ਵਿਦੇਸ਼ੀ ਮਹਿਮਾਨ ਲਈ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਵੱਲੋਂ ਇਹ ਪਹਿਲਾ ਰਾਤਰੀ ਭੋਜ ਦਿੱਤਾ ਜਾ ਰਿਹਾ ਹੈ। ਇਸ ਲਈ ਉਹ ਇਸ ਨੂੰ ਬੇਹੱਦ ਅਹਿਮ ਸਮਝਦੇ ਹਨ।  ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੋ ਅੱਜ ਸ਼ਾਮ ਨੂੰ ਇੱਥੇ ਪੁੱਜੇ ਹਨ, ਭਲਕੇ ਬਾਅਦ ਦੁਪਹਿਰ ਅਮਰੀਕੀ ਰਾਸ਼ਟਰਪਤੀ ਨਾਲ ਮੀਟਿੰਗ ਕਰਨਗੇ। ਦੋਵੇਂ ਆਗੂ ਜਿੱਥੇ ਕਈ ਘੰਟੇ ਇਕੱਲਿਆਂ ਗੱਲਬਾਤ ਕਰਨਗੇ, ਉੱਥੇ ਦੋਵਾਂ ਦੇਸ਼ਾਂ ਦੇ ਵਫਦਾਂ ਵਿੱਚ ਵੀ ਮੀਟੰਗਾਂ ਹੋਣਗੀਆਂ। ਇਸ ਦੌਰਾਨ ਪਾਰਟੀ ਅਤੇ ਰਾਤ ਦਾ ਖਾਣਾ ਵੀ ਹੋਵੇਗਾ।  ਅਮਰੀਕੀ ਰਾਸ਼ਟਰਪਤੀ ਟਰੰਪ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਮਰੀਕੀ ਪ੍ਰਸ਼ਸਾਨ ਅਧੀਟ ਆਪਣੀ ਕਿਸਮ ਦਾ ਵਿਸ਼ੇਸ਼ ਰਾਤਰੀ ਭੋਜ ਦੇਣਗੇ।

Be the first to comment

Leave a Reply