ਜਦੋਂ ਮੈਨੂੰ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਨੇ ਜਾਣਬੁੱਝ ਕੇ ਕੀਤਾ ਖੱਜਲ-ਖੁਆਰ…………

ਸੁਖਰਾਜ ਚਹਿਲ ਧਨੌਲਾ – ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰੀ ਬਾਰੇ ਤਾਂ ਅਕਸਰ ਹੀ ਸੁਣਿਆ ਅਤੇ ਦੇਖਿਆ ਜਾਂਦਾ ਰਿਹਾ ਹੈ। ਪਰ ਇੱਕੋ-ਇੱਕ ਪਾਸਪੋਰਟ ਬਣਾਉਣ ਵਾਲੇ ਦਫ਼ਤਰ ਤੇ ਭਰੋਸਾ ਸੀ ਕਿ ਇੱਥੇ ਸਾਰਾ ਕੰਮਕਾਰ ਠੀਕ ਚੱਲਦਾ ਹੋਵੇਗਾ, ਕਿਉਂਕਿ ਪਾਸਪੋਰਟ ਲਈ ਆਨਲਾਇਨ ਅਪਲਾਈ ਕਰਨ ਤੋਂ ਬਾਅਦ ਇੱਕ ਤਾਰੀਖ਼, ਦਿਨ ਤੇ ਸਮਾਂ ਮਿਲ ਜਾਂਦਾ ਹੈ। ਭਾਵ ਦਿੱਤੀ ਗਈ ਮਿਤੀ, ਦਿਨ ਤੇ ਸਮੇਂ ਅਨੁਸਾਰ ਉਥੇ ਪਹੁੰਚਣ ਤੇ ਦਫ਼ਤਰ ਅੰਦਰ ਦਾਖ਼ਲ ਹੋਇਆ ਜਾਂਦਾ ਹੈ। ਇਹ ਸਾਰਾ ਵਰਤਾਰਾ ਦੇਖ ਕੇ ਇੰਜ ਮਹਿਸੂਸ ਹੁੰਦਾ ਸੀ ਕਿ ਇੱਥੇ ਖੱਜਲ-ਖੁਆਰੀ ਦਾ ਸਾਹਮਣਾ ਬਿਲਕੁਲ ਨਹੀਂ ਕਰਨਾ ਪੈਂਦਾ ਹੋਣਾ। ਪ੍ਰੰਤੂ ਇੱਥੇ ਹੁੰਦੀ ਖੱਜਲ-ਖੁਆਰੀ ਨੇ ਤਾਂ ਸਾਰਾ ਭਰੋਸਾ ਤੋੜ ਦੇ ਰੱਖ ਦਿੱਤਾ ਅਤੇ ਮੈਨੂੰ ਖੁਦ ਨੂੰ ਇੱਥੇ ਹੁੰਦੀ ਖੱਜਲ-ਖੁਆਰੀ ਦਾ ਸਾਹਮÎਣਾ ਕਰਨਾ ਪਿਆ।
ਗੱਲ ਇਸੇ ਸਾਲ ਜਨਵਰੀ ਮਹੀਨੇ ਦੀ ਹੈ। ਮੈਂ ਪਾਸਪੋਰਟ ਬਣਾਉਣ ਲਈ ਅਪਲਾਈ ਕੀਤਾ ਤਾਂ ਮੈਨੂੰ ਤਕਰੀਬਨ 20 ਦਿਨ ਬਾਅਦ ਦੀ ਤਾਰੀਖ਼ ਮਿਲ ਗਈ ਤਾਂ ਮੈਂ ਉਸ ਤਾਰੀਖ਼ ਅਤੇ ਸਮੇਂ ਅਨੁਸਾਰ ਆਪਣੇ ਸਾਰੇ ਕਾਗ਼ਜ ਪੱਤਰ, ਸਰਟੀਫਿਕੇਟ ਆਦਿ ਲੈ ਕੇ ਪਾਸਪੋਰਟ ਦਫ਼ਤਰ ਲੁਧਿਆਣਾ ਪਹੁੰਚ ਗਿਆ। ਜਿੱਥੇ ਇਕੱਤਰ ਹੋਏ ਲੋਕਾਂ ਨੂੰ ਦੇਖ ਕੇ ਇੰਜ ਮਹਿਸੂਸ ਹੋਇਆ ਜਿਵੇਂ ਇੱਥੇ ਕੋਈ ਰੁਜ਼ਗਾਰ ਮੇਲਾ ਲੱਗਿਆ ਹੋਵੇ ਕਿ ਆਓ ਤੇ ਸਿੱਧੀ ਨੌਕਰੀ ਪਾਓ। ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ‘ਚ ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਸ਼ਾਮਲ ਸਨ। ਇੱਥੇ ਕੋਈ ਕਿਸੇ ਲਈ ਖਾਸ ਬੈਠਣ ਦਾ ਪ੍ਰਬੰਧ ਨਹੀਂ ਗਿਆ ਸੀ। ਮੇਰਾ ਸ਼ਾਮ ਦੇ 3:30 ਦਾ ਸਮਾਂ ਸੀ ਮੈਂ ਉਸ ਸਮੇਂ ਅਨੁਸਾਰ ਕਤਾਰ ਵਿੱਚ ਲੱਗ ਕੇ ਦਫ਼ਤਰ ਅੰਦਰ ਦਾਖ਼ਲ ਹੋਇਆ। ਫਿਰ ਅੰਦਰ ਲੱਗੀ ਲਾਇਨ ਰਾਹੀਂ ਆਪਣੇ ਕਾਗਜ਼ ਪੱਤਰ ਚੈੱਕ ਕਰਵਾਏ। ਉਸ ਤੋਂ ਬਾਅਦ ਮੈਨੂੰ ਕੁੱਝ ਸਮਾਂ ਉਡੀਕ ਕਰਨ ਲਈ ਕਿਹਾ। ਫਿਰ ਜਿੱਥੇ ਫ਼ੋਟੋ ਹੁੰਦੀ ਹੈ ਉਸ ਜਗ•ਾ ਭੇਜਿਆ ਗਿਆ। ਉਥੇ ਪਹੁੰਚ ਗਿਆ ਤਾਂ ਉਥੇ ਵੀ ਅਲੱਗ-ਅਲੱਗ ਥਾਵਾਂ ਤੇ ਲੋਕਾਂ ਦੀ ਸੰਖਿਆ ਬਹੁਤ ਸੀ। ਜਿਹੜੇ ਕਾਊਂਟਰ ਦਾ ਮੈਨੂੰ ਨੰਬਰ ਦਿੱਤਾ ਗਿਆ ਮੈਂ ਉਥੇ ਪਹੁੰਚਿਆ ਤਾਂ ਮੇਰੇ ਫਿਰ ਕਾਗਜ਼ ਚੈਕ ਕੀਤੇ ਅਤੇ ਸਾਹਮਣੇ ਬਿਠਾ ਕੇ ਫ਼ੋਟੋ ਕੀਤੀ ਗਈ (ਜਿਹੜੀ ਪਾਸਪੋਰਟ ਵਿੱਚ ਲੱਗਦੀ ਹੈ)। ਇਸ ਤੋਂ ਬਾਅਦ ਉਸ ਕਾਊਂਟਰ ਤੋਂ ਬਾਅਦ ਦੋ ਥਾਵਾਂ ਤੇ ਹੋਰ ਭੇਜਿਆ ਗਿਆ। ਸਾਰਾ ਕੁੱਝ ਬੜੀ ਜਲਦੀ ਹੋਇਆ। ਮੈਨੂੰ ਉਸ ਕਾਊਂਟਰ ਤੇ ਭੇਜਿਆ ਗਿਆ ਜਿੱਥੇ ਇੱਕ ਫ਼ਾਈਨਲ ਸਲਿੱਪ ਜਿਸ ਤੇ ਨੰਬਰ ਅਤੇ ਪਾਸਪੋਰਟ ਦੀ ਸਥਿਤੀ ਬਾਰੇ ਲਿਖਿਆ ਹੁੰਦਾ ਹੈ। ਉਥੋ ਕੁੱਝ ਮਿੰਟ ਉਡੀਕ ਕਰਨ ਤੇ ਮੈਨੂੰ ਇੱਕ ਸਲਿੱਪ ਮਿਲ ਗਈ ਤੇ ਮੈਂ ਉਹ ਸਲਿੱਪ ਲੈ ਕੇ ਬਾਹਰ ਆ ਗਿਆ।
ਜਦੋਂ ਇਹ ਸਲਿੱਪ (ਪਰਚੀ) ਮਿਲ ਜਾਂਦੀ ਹੈ ਤਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਵਿਅਕਤੀ ਦੇ ਰਿਹਾਇਸ਼ੀ ਖੇਤਰ ਨਾਲ ਸੰਬੰਧਿਤ ਪੁਲਿਸ ਥਾਣੇ ਵਿੱਚ ਇੱਕ ਇਨਕੁਆਰੀ ਆਉਂਦੀ ਹੈ ਤੇ ਪੁਲਿਸ ਵਾਲੇ ਪਾਸਪੋਰਟ ਬਣਾਉਣ ਵਾਲੇ ਵਿਅਕਤੀ ਦੇ ਘਰ ਜਾ ਕੇ ਸਾਰੀ ਇਨਕੁਆਰੀ ਕਰਦੇ ਹਨ। ਮੈਂ 3-4 ਦਿਨ ਉਡੀਕ ਕੀਤੀ ਕਿ ਮੇਰੀ ਇਨਕੁਆਰੀ (ਪੜਤਾਲ) ਲਈ ਪੁਲਿਸ ਮੁਲਾਜਮ ਆਉਣਗੇ ਪਰ ਕੋਈ ਨਾ ਆਇਆ ਨਾ ਕਿਸੇ ਦਾ ਇਸ ਬਾਰੇ ਫ਼ੋਨ ਆਇਆ ਤਾਂ ਮੈਂ ਆਪਣੇ ਖੇਤਰ ਦੇ ਥਾਣੇ ਵਿੱਚ ਗਿਆ ਤਾਂ ਉਥੇ ਉਹਨਾਂ ਨੇ ਸਾਰੇ ਪਾਸਪੋਰਟ ਵਾਲੇ ਆਪਣੇ ਕਾਗਜ਼ ਚੈੱਕ ਕੀਤੇ ਤਾਂ ਕੁੱਝ ਨਾ ਮਿਲਿਆ। ਮੈਂ ਕਈ ਦਿਨ ਉਡੀਕ ਕਰਨ ਤੇ ਫਿਰ ਥਾਣੇ ਗਿਆ ਕੁੱਝ ਨਾ ਮਿਲਿਆ। ਫਿਰ ਪਾਸਪੋਰਟ ਵਿਭਾਗ ਦੀ ਵੈਬਸਾਇਟ ਰਾਹੀਂ ਸਥਿਤੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਉਥੇ ਵੀ ਕੁੱਝ ਤਸੱਲੀ ਬਖਸ਼ ਜਾਣਕਾਰੀ ਨਾ ਮਿਲੀ। ਇਸ ਸਭ ਕੁੱਝ ਵਿੱਚ 20 ਦਿਨ ਲੰਘ ਗਏ ਤਾਂ ਚਿੰਤਾ ਹੋ ਰਹੀ ਸੀ ਕਿ ਇਨਕੁਆਰੀ (ਪੜਤਾਲ) ਕਿਉਂ ਨਹੀਂ ਹੋਈ। ਫਿਰ ਇੱਕ ਦਿਨ ਜਿਲ•ਾ ਪੁਲਿਸ ਮੁਖੀ ਦੇ ਦਫ਼ਤਰ ਗਿਆ ਮੈਨੂੰ ਲੱਗਿਆ ਸ਼ਾਇਦ ਇੱਥੇ ਸ਼ਾਇਦ ਕੋਈ ਸੂਚਨਾ ਆਈ ਪਈ ਹੋਵੇ। ਉਥੇ ਮੈਂ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਸਲਿੱਪ (ਪਰਚੀ) ਦਿਖਾਈ ਤਾਂ ਉਹਨਾਂ ਨੇ ਮੈਨੂੰ ਰਾਹ ਪਾਇਆ ਕਿ ”ਇਸਦੀ ਇਨਕੁਆਰੀ ਨਹੀਂ ਆਵੇਗੀ ਕਿਉਂਕਿ ਪਾਸਪੋਰਟ ਦਫ਼ਤਰ ਵਾਲਿਆਂ ਨੇ ਤੁਹਾਡਾ ਪਾਸਪੋਰਟ ਹੋਲਡ ਦੇ ਕਰ ਦਿੱਤਾ ਹੈ।” ਭਾਵ ਜਿੱਥੇ ਫ਼ਾਇਲ ਦਿੱਤੀ ਸੀ ਉਥੇ ਹੀ ਰੁਕ ਗਈ ਸੀ। ਜਦਕਿ ਮੈਨੂੰ ਇਸ ਬਾਰੇ ਪਾਸਪੋਰਟ ਦਫ਼ਤਰ ਵਾਲਿਆਂ ਨੇ ਕੁੱਝ ਨਹੀਂ ਦੱਸਿਆ ਸਿਰਫ਼ ਸਲਿੱਪ ਦੇ ਕੇ ਬਾਹਰ ਜਾਣ ਲਈ ਕਹਿ ਦਿੱਤਾ ਸੀ। ਮੈਂ ਜਿਲ•ਾ ਪੁਲਿਸ ਮੁਖੀ ਦਫ਼ਤਰ ਵਾਲਿਆਂ ਨੂੰ ਇਸਦੇ ਹੱਲ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ”ਤੁਹਾਨੂੰ ਦੁਬਾਰਾ ਜਾ ਕੇ ਸਾਰੇ ਕਾਗ਼ਜਾਤ ਚੈੱਕ ਕਰਵਾਉਣ ਪੈਣਗੇ। ਮੈਂ ਦੂਸਰੇ ਦਿਨ ਹੀ ਲੁਧਿਆਣਾ ਵਿਖੇ ਪਾਸਪੋਰਟ ਦਫ਼ਤਰ ਅੱਗੇ ਗਿਆ ਤਾਂ ਮੈਂ ਸਕਿਊਰਟੀ ਵਾਲੇ ਨੂੰ ਆਪਣੀ ਸਲਿੱਪ ਦਿਖਾਈ ਤੇ ਕਿਹਾ ਮੇਰਾ ਪਾਸਪੋਰਟ ਹੋਲਡ ਤੇ ਕਰ ਦਿੱਤਾ ਗਿਆ ਹੈ ਤਾਂ ਸਕਿਊਰਟੀ ਗਾਰਡ ਵਾਲੇ ਨੇ ਮੇਰੇ ਨਾਲ ਇਸ ਤਰ•ਾਂ ਗੱਲ ਕੀਤੀ ਜਿਵੇਂ ਕਿ ਮੈਂ ਕੋਈ ਗੁਨਾਹ ਕੀਤਾ ਹੋਵੇ। ਮੈਨੂੰ ਗਾਰਡ ਕਹਿੰਦਾ ”ਤੁਸੀਂ ਹੁਣ ਕਿੱਥੋਂ ਆ ਗੇ ਜਾਓ ਕੱਲ ਆਉਣਾ, ਹੋਲਡ ਵਾਲੇ ਕੇਸਾਂ ਦਾ ਸਮਾਂ ਸਵੇਰੇ 9 ਵਜੇ ਤੋਂ 10 ਤੱਕ 1 ਘੰਟਾ ਹੀ ਹੁੰਦਾ ਹੈ।” ਮੈਂ ਕਿਹਾ ਕਿ ”ਮੈਂ ਦੂਰੋਂ ਆਇਆ ਹਾਂ ਮੈਨੂੰ ਇਹ ਪਤਾ ਨਹੀਂ ਸੀ ਕਿ ਇਸ ਲਈ ਸਵੇਰੇ ਇੱਕ ਘੰਟਾ ਹੀ ਰੱਖਿਆ ਹੋਇਆ ਹੈ ਤਾਂ ਉਸਨੇ ਜਵਾਬ ਦਿੱਤਾ ਜਿੱਥੋਂ ਮਰਜੀ ਆਏ ਹੋ।” ਮੈਂ ਦਫ਼ਤਰ ਅੰਦਰ ਵੀ ਗਿਆ ਤਾਂ ਉਥੇ ਬੈਠੇ ਇੱਕ ਅਧਿਕਾਰੀ ਨੇ ਵੀ ਇਹ ਵੀ ਕਿਹਾ ਕਿ ”ਇਸ ਲਈ ਤਾਂ ਸਿਰਫ਼ ਸਵੇਰ ਦਾ ਹੀ ਸਮਾਂ ਹੈ।” ਮੈਂ ਬਿਨ•ਾਂ ਕਿਸੇ ਨਤੀਜੇ ਤੇ ਪਹੁੰਚੇ ਵਾਪਸ ਮੁੜ ਆਇਆ। ਉਥੇ ਅਜਿਹਾ ਨਾ ਕੋਈ ਸੂਚਨਾ ਵਾਲਾ ਬੋਰਡ ਨਹੀਂ ਲੱਗਿਆ ਹੋਇਆ ਸੀ ਜਿਸ ਤੇ ਹੋਲਡ ਵਾਲੇ ਕੇਸਾਂ ਬਾਰੇ ਸਮਾਂ ਦੱਸਿਆ ਗਿਆ ਹੋਵੇ।
ਮੈਂ ਅਗਲੇ ਦਿਨ ਹੀ ਫਿਰ ਲੁਧਿਆਣਾ ਚਲਾ ਗਿਆ। ਮੈਂ ਫਿਰ ਸਵੇਰੇ ਜਲਦੀ ਹੀ ਤੁਰ ਪਿਆ ਤੇ 9 ਵਜੇ ਤੋਂ ਪਹਿਲਾਂ ਹੀ ਉਥੇ ਪਹੁੰਚ ਗਿਆ। ਮੈਂ 9 ਵਜੇ ਅੰਦਰ ਗਿਆ ਤੇ ਜਿੱਥੇ ਹੋਲਡ ਵਾਲੇ ਕੇਸਾਂ ਲਈ ਕਾਊਂਟਰ ਬਣਿਆ ਹੋਇਆ ਹੈ। ਉਥੇ ਪਹੁੰਚ ਗਿਆ ਤਾਂ ਮੇਰੇ ਕਾਗਜ਼ਾਤ ਫਿਰ ਚੈੱਕ ਹੋਏ ਤੇ ਫਿਰ ਮੈਨੂੰ ਕਈ ਥਾਵਾਂ ਤੇ ਭੇਜਿਆ। ਆਖ਼ਰ ਨੂੰ ਮੈਨੂੰ ਫ਼ਾਈਨਲ ਸਲਿੱਪ ਮਿਲੀ ਜਿਸ ਤੇ ਸਭ ਕੁਝ ਠੀਕ ਸੀ। ਮੈਂ ਪਾਸਪੋਰਟ ਅਧਿਕਾਰੀਆਂ ਤੋਂ ਹੋਲਡ ਕਰਨ ਦਾ ਕਾਰਨ ਜਾਣਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੇ ਮੈਨੂੰ ਕੋਈ ਜਵਾਬ ਨਾ ਦਿੱਤਾ। ਮੇਰੇ ਦੁਬਾਰਾ ਸਭ ਜਾਣ ਤੋਂ ਬਾਅਦ ਦੂਸਰੇ ਦਿਨ ਹੀ ਇਨਕੁਮਾਰੀ ਲਈ ਪੁਲਿਸ ਮੁਲਾਜਮ ਘਰ ਆ ਗਏ। ਇਸ ਤਰ•ਾਂ ਮੈਨੂੰ ਪਾਸਪੋਰਟ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਖੱਜਲ-ਖੁਆਰ ਕੀਤਾ ਗਿਆ। ਅਜਿਹੇ ਦੌਰ ਵਿੱਚੋਂ ਮੈਂ ਇਕੱਲਾ ਨਹੀਂ ਲੰਘਿਆ ਹੋਰ ਵੀ ਅਨੇਕਾਂ ਲੋਕ ਗੁਜ਼ਰ ਰਹੇ ਹਨ। ਜਿੰਨ•ਾਂ ਦੇ ਪਾਸਪੋਰਟ ਹੋਲਡ ਤੇ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦਕਿ ਇਸ ਵਿੱਚ ਆਮ ਵਿਅਕਤੀ ਦਾ ਕੋਈ ਕਸੂਰ ਨਹੀਂ ਹੁੰਦਾ ਹੈ। ਮੇਰੇ ਸਾਰੇ ਕਾਗ਼ਜਾਤ ਪੂਰੇ ਹੋਣ ਦੇ ਬਾਵਜੂਦ ਵੀ ਮੇਰੇ ਚੱਕਰ ਲਗਵਾਏ। ਇਸ ਤਰ•ਾਂ ਕੀਤੀ ਗਈ ਮੇਰੀ ਖੱਜਲ-ਖੁਆਰੀ ਕਦੇ ਨਹੀਂ ਭੁੱਲੇਗੀ।

Be the first to comment

Leave a Reply