ਜਦੋਂ ਵਿਆਹ ਦੀਆਂ ਰਸਮਾਂ ਛੱਡ ਪ੍ਰੀਖਿਆ ਦੇਣ ਪੁੱਜੀਆਂ ਦੁਲਹ

ਦੌਸਾ— ਇੱਥੇ ਬੀ.ਐੱਸ.ਟੀ.ਸੀ. (ਬੇਸਿਕ ਸਕੂਲ ਟਰੇਨਿੰਗ ਸਰਟੀਫਿਕੇਟ) ਦੀ ਪ੍ਰਵੇਸ਼ ਪ੍ਰੀਖਿਆ ਐਤਵਾਰ ਨੂੰ ਸ਼ਾਂਤੀਪੂਰਵਕ ਸੰਪੰਨ ਹੋਈ। ਜਿੱਥੇ ਸਹੁਰੇ ਜਾ ਚੁਕੀਆਂ ਲਾੜੀਆਂ ਨੇ ਪਹਿਲੇ ਦਿਨ ਵਿਆਹ ਦੀਆਂ ਰਸਮਾਂ ਛੱਡ ਕੇ ਪ੍ਰੀਖਿਆ ਦਿੱਤੀ। ਸ਼ਨੀਵਾਰ ਨੂੰ ਵਿਆਹ ਹੋਣ ਤੋਂ ਬਾਅਦ ਐਤਵਾਰ ਦੀ ਸਵੇਰ ਲਾੜੀ ਰਮੇਸ਼ੀ ਮੀਣਾ ਵਿਆਹ ਦੀਆਂ ਰਸਮਾਂ ਤੋਂ ਪਹਿਲਾਂ ਪ੍ਰੀਖਿਆ ਕੇਂਦਰੀ ਪੁੱਜੀ ਅਤੇ ਪ੍ਰੀਖਿਆ ਦਿੱਤੀ। ਇਸੇ ਤਰ੍ਹਾਂ ਦੁਲਹਨ ਪੂਜਾ ਵੀ ਪੀ.ਜੀ. ਕਾਲਜ ਕੇਂਦਰ ‘ਤੇ ਪ੍ਰੀਖਿਆ ਦੇਣ ਪੁੱਜੀ। ਪ੍ਰੀਖਿਆ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ‘ਚ 7 ਉੱਡਣ ਦਸਤੇ ਤਾਇਨਾਤ ਰਹੇ, ਉੱਥੇ ਹੀ 2-2 ਅਧਿਕਾਰੀਆਂ ਦੇ 5 ਵਿਸ਼ੇਸ਼ ਦਲ ਵੀ ਨਿਗਰਾਨੀ ‘ਤੇ ਰਹੇ। ਸਾਰੇ ਕੇਂਦਰਾਂ ‘ਤੇ ਪੁਲਸ ਜ਼ਾਬਤਾ ਤਾਇਨਾਤ ਕੀਤੀ ਗਈ।
ਪ੍ਰੀਖਿਆ ਕੇਂਦਰਾਂ ‘ਤੇ ਵਿਦਿਆਰਥੀਆਂ ਨੂੰ ਸਖਤ ਜਾਂਚ ਤੋਂ ਬਾਅਦ ਪ੍ਰਵੇਸ਼ ਦਿੱਤਾ ਗਿਆ। ਪ੍ਰੀਖਿਆ ਸ਼ੂਰ ਹੋਣ ਦੇ 50 ਮਿੰਟ ਪਹਿਲਾਂ ਅਤੇ 20 ਮਿੰਟ ਬਾਅਦ ਤੱਕ ਹੀ ਪ੍ਰਵੇਸ਼ ਦਿੱਤਾ। ਇਸ ‘ਚ ਸਾਰਿਆਂ ਨੂੰ ਫੋਟੋਯੁਕਤ ਪਛਾਣ ਪੱਤਰ ਦੇਖ ਕੇ ਹੀ ਅੰਦਰ ਜਾਣ ਦਿੱਤਾ। ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਦੀ ਬੁਕਲੇਟ ਵੀ ਵਾਪਸ ਲੈ ਲਈ ਗਈ। ਜ਼ਿਲੇ ਦੇ 30 ਸੈਂਟਰਾਂ ‘ਤੇ 91.38 ਫੀਸਦੀ ਵਿਦਿਆਰਥੀ ਪ੍ਰੀਖਿਆ ‘ਚ ਸ਼ਾਮਲ ਹੋਏ। ਪ੍ਰੀਖਿਆ ਲਈ ਰਜਿਸਟਰਡ 12 ਹਜ਼ਾਰ 681 ਵਿਦਿਆਰਥੀਆਂ ‘ਚੋਂ 11 ਹਜ਼ਾਰ 588 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ‘ਚੋਂ ਇਕ ਹਜ਼ਾਰ 93 ਵਿਦਿਆਰਥੀ (8.62 ਫੀਸਦੀ) ਗੈਰ ਹਾਜ਼ਰ ਰਹੇ।

Be the first to comment

Leave a Reply