ਜਨਤਾ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ ਸਾਡੀ ਜ਼ਿੰਮੇਦਾਰੀ : ਸਿੱਧੂ

ਜਲੰਧਰ – ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੀ ਬੰਪਰ ਜਿੱਤ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਜਨਤਾ ਕੋਲੋਂ ਮਿਲੇ ਭਾਰੀ ਸਮਰਥਨ ਤੋਂ ਬਾਅਦ ਬਹੁਤ ਖੁਸ਼ ਹਨ ਪਰ ਉਨ੍ਹਾਂ ਨੂੰ ਹੁਣ ਆਪਣੀ ਵਧੀ ਹੋਈ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਮੰਤਰਾਲੇ ਦੇ ਤਹਿਤ ਆਉਣ ਵਾਲੇ ਸਾਰੇ ਵਿਭਾਗਾਂ ਵਿਚ ਆਉਣ ਵਾਲੇ 6 ਮਹੀਨਿਆਂ ‘ਚ ਤਸਵੀਰ ਬਦਲਣ ਦੀ ਕੋਸ਼ਿਸ਼ ਕਰਨਗੇ। ਸਿੱਧੂ ਨੇ ਨਾਲ ਹੀ ਜਗ ਬਾਣੀ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਜਵਾਬ : ਬਜਟ ਹੈ, ਪੂਰਾ ਬਜਟ ਹੈ। ਸ਼ਹਿਰੀ ਲੋਕਾਂ ਨੇ ਸਾਡੇ ਉੱਪਰ ਭਰੋਸਾ ਦਿਖਾਇਆ ਹੈ। ਪੰਜਾਬ ਦੀ ਅੱਧੀ ਆਬਾਦੀ ਸ਼ਹਿਰਾਂ ‘ਚ ਵੱਸਦੀ ਹੈ, ਇਹ ਆਬਾਦੀ ਸਾਡਾ ਇੰਜਣ ਹੈ। ਅਸੀਂ ਸ਼ਹਿਰਾਂ ‘ਚ ਸੀਵਰੇਜ, ਪਾਣੀ, ਸਟ੍ਰੀਟ ਲਾਈਟ, ਸਫਾਈ ਵਰਗੀਆਂ ਸਹੂਲਤਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਵਾਂਗੇ ਕਿਉਂਕਿ ਲੋਕ ਅੱਜ ਵੀ ਇਨ੍ਹਾਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਅਤੇ ਸਰਕਾਰ ‘ਚ ਹੋਣ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਜੀਣ ਲਈ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਣ। ਮੈਂ ਸੀਵਰੇਜ ਦੀ ਟ੍ਰੀਟਮੈਂਟ ਲਈ ਇਕ ਸ਼ਾਰਟ ਟਰਮ ਪਾਲਿਸੀ ਲੈ ਕੇ ਆ ਰਿਹਾ ਹਾਂ ਜਦਕਿ ਇਕ ਪਾਲਿਸੀ ਲੰਬੇ ਸਮੇਂ ਲਈ ਵੀ ਲਿਆਂਦੀ ਜਾ ਰਹੀ ਹੈ। ਜਨਤਾ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ ਸਾਡੀ ਜ਼ਿੰਮੇਦਾਰੀ ਹੈ। ਜਵਾਬ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਨਾਅਰਾ ਸੀ ਕੇਜਰੀਵਾਲ-ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ। ਚੋਣਾਂ ਮਗਰੋਂ ਇਹ ਨਾਅਰਾ ਬਦਲ ਗਿਆ ਅਤੇ ਲੋਕ ਕਹਿਣ ਲੱਗੇ ਕੇਜਰੀਵਾਲ-ਕੇਜਰੀਵਾਲ ਆਹ ਕੀ ਹੋ ਗਿਆ ਤੇਰੇ ਨਾਲ। ਹੁਣ ਤਾਂ ਕੇਜਰੀਵਾਲ ਦੀ ਹਾਲਤ ਇਸ ਤੋਂ ਵੀ ਭੈੜੀ ਹੋ ਗਈ ਹੈ। ਪੰਜਾਬ ਦੀਆਂ ਨਗਰ ਨਿਗਮ ਚੋਣਾਂ ਵਿਚ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਅਤੇ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ 10 ਸੀਟਾਂ ਵੀ ਨਹੀਂ ਦਿੱਤੀਆਂ। ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਸਿਆਸੀ ਚੈਪਟਰ ਬੰਦ ਹੋਣ ਜਾ ਰਿਹਾ ਹੈ।

Be the first to comment

Leave a Reply